Saturday, September 5, 2026

ਲੀਡਰਾਂ ਦੇ ਝੂਠੇ ਲ਼ਾਰਿਆਂ ਤੋਂ ਅੱਕ ਕੇ ਦੁਕਾਨਦਾਰਾਂ ਖੁੱਦ ਤਿਆਰ ਕਰਵਾਈ ਗਲੀ

PPN3011201513

ਪੱਟੀ, 30 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਲੀਡਰਾਂ ਦੇ ਲਾਰਿਆਂ ਤੋਂ ਅੱਕ ਕੇ ਸੁੰਦਰ ਮਾਰਕਿਟ ਰੇਲਵੇ ਰੋਡ ਦੇ ਦੁਕਾਨਦਾਰਾਂ ਨੇ ਮਾਰਕਿਟ ਦੀ ਗਲੀ ਆਪਣੇ ਖਰਚੇ ਤੇ ਬਣਵਾਈ ।ਜਾਣਕਾਰੀ ਦਿੰਦਿਆਂ ਗਿਆਨ ਸਿੰਘ ਵੇਰਕਾ ਡੇਅਰੀ ਵਾਲੇ, ਪਰਮਜੀਤ ਟੈਲੀਕਾਮ, ਪ੍ਰਿੰਸ ਡੀ.ਜੇ, ਇੰਦਰਜੀਤ ਕਰਿਆਨਾ ਸਟੋਰ, ਅਮਰਜੀਤ ਆਦਿ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਮਾਰਕਿਟ ਦੀ ਗਲੀ ਦੀ ਹਾਲਾਤ ਬਹੁਤ ਖਰਾਬ ਸੀ।ਵਾਰਡ ਨਾਲ ਸਬੰਧਿਤ ਲੀਡਰਾਂ ਨੂੰ ਕਈ ਵਾਰ ਬੇਨਤੀ ਕੀਤੀ ਗਈ ਪਰ ਉਹਨਾਂ ਦੇ ਲਾਰਿਆਂ ਦਾ ਕੋਈ ਵੀ ਅੰਤ ਨਾ ਹੁੰਦਾ ਵੇਖ ਕੇ ਆਪਣੇ ਖਰਚੇ ਤੇ ਹੀ 65 ਫੁੱਟ ਲੰਬਾਈ ਅਤੇ 11 ਫੁੱਟ ਦੀ ਚੌੜਾਈ ਵਾਲੀ ਗਲੀ ਖੁਦ ਹੀ ਸਾਝੇ ਤੌਰ ਤੇ ਪੈਸੇ ਇਕੱਠੇ ਕਰਕੇ ਬਣਾ ਲਈ ਹੈ।ਉਹਨਾਂ ਕਿਹਾ ਕਿ ਅਖਬਾਰੀ ਬਿਆਨ ਬਾਜੀ ਰਾਂਹੀ ਲੀਡਰਾਂ ਵੱਲੋ ਸ਼ਹਿਰ ਦੇ ਵਿਕਾਸ ਦੀਆਂ ਨਿੱਤ ਦਿਨ ਖਬਰਾਂ ਛਪਦੀਆਂ ਹਨ ਜੋ ਕਿ ਸਚਾਈ ਤੋਂ ਕੋਹਾਂ ਦੂਰ ਹਨ।ਉਹਨਾਂ ਦੱਸਿਆ ਕਿ ਸਾਡੇ ਵਾਂਗ ਕਈ ਸ਼ਹਿਰ ਇਲਾਕੇ ਦੀਆਂ ਗਲੀਆਂ ਹਨ ਜਿਸ ਵਿਚ ਇਹ ਲੀਡਰ ਜਾਣਾ ਵੀ ਪਸੰਦ ਨਹੀਂ ਕਰਦੇ ਵਿਕਾਸ ਤਾਂ ਬੜੇ ਦੂਰ ਦੀ ਗੱਲ ਹੈ।ਦੁਕਾਨਦਾਰਾਂ ਵੱਲੋਂ ਖੁਦ ਬਣਾਈ ਇਸ ਗਲੀ ਦੀ ਸ਼ਹਿਰ ਵਿਚ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Check Also

ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦੀ ਜਿਲ੍ਹਾ ਪੱਧਰੀ ਵਰਕਸ਼ਾਪ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਦੀਆਂ ਲੋਕ ਭਲਾਈ …

Leave a Reply