Saturday, March 14, 2026

ਪ੍ਰਿੰਸੀਪਲ ਇੰਦਰਜੀਤ ਵਾਲੀਆ ਦੀ ਸੇਵਾ ਮੁਕਤੀ ‘ਤੇ ਸੱਭਿਆਚਾਰਕ ਪ੍ਰੋਗਰਾਮ

PPN0112201502

ਬਟਾਲਾ, 1 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਬਟਾਲਾ ਦਾ ਨਾਮ ਸੁਨਿਹਰੀ ਅੱਖਰਾਂ ਵਿਚ ਲਿਖਿਆ ਗਿਆ ਹੈ ਕਿਉ ਕਿ ਹਰ ਕੋਈ ਬਲਾਕ ਪੱੱਧਰੀ, ਤਹਿਸੀਲ ਪੱਧਰੀ ਮੁਕਾਬਲਾ ਇਥੋ ਹੋਕੇ ਹੀ ਨਿਕਲਦਾ ਹੈ, ਹਰ ਮੁਕਾਬਲੇ ਨੂੰ ਬੜੀ ਬਾਖੂਬੀ ਨਾਲ ਕਰਵਾਏ ਜਾਣ ਦਾ ਮਾਣ ਕੰਨਿਆ ਸਕੂਲ ਬਟਾਲਾ ਨੂੰ ਜਾਂਦਾ ਹੈ। ਸੈਮੀਨਾਰਾਂ ਦੇ ਆਯੋਜਨ ਕਰਕੇ ਇਸ ਸਕੂਲ ਆਪਣੀ ਵੱਖਰੀ ਹੀ ਪਹਿਚਾਣ ਬਣੀ ਹੋਈ ਹੈ। ਇਸ ਸਕੂਲ ਦੇ ਪ੍ਰਿੰਸੀਪਲ ਸ੍ਰੀ ਇੰਦਰਜੀਤ ਵਾਲੀਆ ਇਕ ਮਿਹਨਤੀ ਤੇ ਇਮਾਨਦਾਰ ਹੋਣ ਕਰਕੇ ਸਕੂਲ ਮੋਹਰੀ ਸਕੂਲਾਂ ਦੀ ਗਿਣਤੀ ਵਿਚ ਆਉਦਾ ਹੈ ਪ੍ਰਿੰਸੀਪਲ ਦੀ ਸੇਵਾ ਮੁਕਤੀ ਪਾਰਟੀ ਮੌਕੇ ਸਕੂਲ ਦੀਆਂ ਵਿਦਿਆਰਥਣਾ ਵੱਲੋ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਜ ਸੁਧਾਰਕ ਸਕਿੱਟਾ ਨੇ ਆਪਣੀ ਵੱਖ ਹੀ ਪੇਸ਼ ਕਾਰੀ ਦੱਸੀ। ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਪਿੰਸੀਪਲ ਦੀ ਸਖਸ਼ੀਅਤ ਬਾਰੇ ਵਿਚਾਰ ਪੇਸ਼ ਕਰਦਿਆਂ ਇਕ ਮਿਹਨਤੀ ਤੇ ਕੰਮ ਪ੍ਰਤੀ ਸਮਰਪਤ ਪ੍ਰਿੰਸੀਪਲ ਦਾ ਦਰਜ਼ਾ ਦਿਤਾ। ਪ੍ਰਿੰਸੀਪਲ ਇੰਦਰਜੀਤ ਵਾਲੀਆ ਦਾ ਜਨਮ ਪਿੰਡ ਪੰਜਗਰਾਈਆਂ ਜਿਲ੍ਹਾ ਗੁਰਦਾਸਪੁਰ ਵਿਖੇ 21 ਨਵੰਬਰ 1955 ਨੂੰ ਹੋਇਆ। ਮੁਢਲੀ ਸਿਖਿਆ ਕੇਂਦਰੀ ਵਿਦਿਆਲਾ ਅੰਬਾਲਾ ਕੈਂਟ ਅਤੇ ਬੀ ਐਸ ਸੀ ਮੈਡੀਕਲ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ਼ ਅੰਬਾਲਾ ਤੋ ਪਹਿਲੇ ਦਰਜੇ ਵਿੱਚ ਪਾਸ ਕੀਤੀ। ਐਮ ਐਸ ਸੀ ਰਸਾਇਣ ਵਿਗਿਆਨ ਡੀ ਏ ਵੀ ਕਾਲਜ ਜਲੰਧਰ ਤੋ ਪਾਸ ਕੀਤੀ। ਬੀ ਐੱਡ ਦੀ ਪੜਾਈ ਸਰਕਾਰੀ ਕਾਲਜ ਜਲੰਧਰ ਤੋ ਹਾਸਿਲ ਕੀਤੀ।8 ਫਰਵਰੀ 1983 ਵਿੱਚ ਆਪ ਨੇ ਸਰਕਾਰੀ ਮਿਡਲ ਸਕੂਲ ਨੁਮਾਲਾ ਵਿਖੇ ਬਤੌਰ ਸਾਂਇੰਸ ਅਧਿਆਪਕਾ ਹਾਜ਼ਰ ਹੋਏ। ਡੇਰਾ ਪਠਾਂਣਾ , ਠੇਠਰਕੇ,ਵੀਲਾ ਤੇਜਾ,ਕਿਲਾ ਟੇਕ ਸਿੰਘ, ਭੁੱਲਰ ਤੱਕ ਇਹਨਾ ਸਕੂਲ ਵਿੱਚ ਅਧਿਆਪਨ ਦੀ ਸੇਵਾ ਕੀਤੀ। ਲੈਕਚਰਾਰ ਦੀ ਪਹਿਲੀ ਹਾਜ਼ਰੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਲਾਨੌਰ ਵਿਖੇ ਦਿਤੀ। ਅਕਤੂਬਰ 99 ਵਿਚ ਆਪ ਜੀ ਦੀ ਬਦਲੀ ਸ. ਕੰ. ਸ. ਸ ਕਿਲਾ ਮੰਡੀ ਬਟਾਲਾ ਵਿਖੇ ਹੋਈ। ਵਿਦਿਆਰਥੀਆਂ ਨੂੰ ਸਾਂਇਸ ਵਿਸ਼ੇ ਦੀ ਪੜਾਈ ਤਨਦੇਹੀ ਨਾਲ ਕਰਵਾਉਦਿਆਂ।ਫਰਵਰੀ 2010ਵਿੱਚ ਆਪ ਬਤੌਰ ਪ੍ਰਿੰਸੀਪਲ ਪਦਉੱਨਤ ਹੋਏ। ਆਪ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਚੋਵਾਲ ਵਿਖੇ ਬਤੌਰ ਪ੍ਰਿੰਸੀਪਲ ਹਾਜ਼ਰ ਹੋਏ। ਸੇਖੂ ਪੁਰਾ ਸਕੂਲ ਤੋਂ ਬਾਅਦ ਆਪ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਹਾਜ਼ਰ ਹੋਏ। ਨਿਤ ਕਰਮ ਵਿੱਚ ਵਿਦਿਆਰਥਣਾਂ ਨੂੰ ਨੈਤਿਕ ਸਿਖਿਆ ਦੇਣਾ ਆਪਦਾ ਮੁਖ ਮਕਸਦ ਰਿਹਾ।ਇਕ ਚੰਗੇਰੇ ਪ੍ਰਿੰਸੀਪਲ ਦੀ ਉਸਾਰੂ ਸੋਚ ਸਦਕਾ ਕੰਨਿਆ ਦਾ ਨਾਮ ਜਿਲ੍ਹੇ ਸੁਣਿਆ ਜਾਣ ਲੱਗਾ ਇਸ ਸਕੂਲ ਦੇ ਪੜੇ ਵਿਦਿਆਰਥੀ ਵੱਖ ਅਹੁੱਦਿਆਂ ‘ਤੇ ਬਿਰਾਜਮਾਨ ਹਨ।
ਇਸ ਮੌਕੇ ਜਿਲ੍ਹਾ ਸਿਖਿਆ ਅਫਸਰ (ਸੰਕੈਡਰੀ) ਸ੍ਰੀ ਅਮਰਦੀਪ ਸਿੰਘ ਸੈਣੀ,ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭਾਰਤ ਭੂਸ਼ਨ, ਸ੍ਰੀ ਸੰਤੋਖ ਰਾਜ ਸਿੰਘ, ਐਲੀਮੈਟਰੀ ਡੀ ਈ ਓ ਸਲਵਿੰਦਰ ਸਿੰਘ ਸਮਰਾ, ਡਾਈਟ ਪ੍ਰਿੰਸੀਪਲ ਸ੍ਰੀ ਰਾਕੇਸ਼ ਗੁਪਤਾ, ਪ੍ਰਿੰਸੀਪਲ ਅਨੀਤਾ ਅਰੋੜਾ, ਜਸਬੀਰ ਕੌਰ ਜੈਤੋਸਰਜਾ, ਪਰਮਜੀਤ ਕੌਰ ਨੌਸਿਹਰਾ ਮੱਝਾ ਸਿੰਘ, ਪ੍ਰਿੰਸੀਪਲ ਅਨਿਲ ਸਰਮਾ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਟੂਰਨਾਮੈਟ ਕਮੇਟੀ, ਮਨਜੀਤ ਸਿੰਘ ਸੰਧੂ, ਸੁਖਚੈਨ ਸਿੰਘ ਜਿਲਾ ਕੋਆਰਡੀਨੇਟਰ, ਡੀ ਐਸ ਐਸ ਰਵਿੰਦਰਪਾਲ ਸਿੰਘ ਚਾਹਲ, ਅਮਰਜੀਤ ਸਿੰਘ ਭਾਟੀਆ ਜਿਲ੍ਹਾਂ ਨਿਰੀਖਣ ਟੀਮ ਇੰਚਾਰਜ, ਨੀਲਮ ਮਹਾਜਨ ਸਾਬਕਾ ਐਮ ਸੀ, ਸੂਬਾ ਸਿੰਘ ਸਾਬਕਾ ਚੇਅਰਮੈਨ, ਮੁਖ ਅਧਿਆਪਕਾ ਨਹਿਰੂਗੇਟ ਸ੍ਰੀ ਮਤੀ ਸੈਸ਼ਨ, ਹਰਕੇਸ਼ ਕੌਰ, ਤੋ ਇਲਾਵਾ ਸਮੂਹ ਸਟਾਫ ਮੈਬਰਾਂ ਵਿੱਚ ਸ੍ਰੀ ਹਰਪ੍ਰੀਤ ਸਿੰਘ, ਜੀਵਨ ਸਿੰਘ, ਹਰੀ ਕ੍ਰਿਸ਼ਨ, ਹਰੀ ਉਮ ਜੋਸ਼ੀ, ਕਮਲੇਸ਼ ਕੌਰ ਲੈਕਚਰਾਰ, ਸੁਨੀਤਾ ਸਰਮਾ, ਸੁਮਨ ਬਾਲਾ, ਅਨਿਲ ਕੁਮਾਰ, ਰਜਨੀ ਬਾਲਾ, ਚਰਨਜੀਤ ਸਿੰਘ ਲੈਕਚਰਾਰ, ਸਕੂਲ ਪ੍ਰਬੰਧਕਾਂ ਵੱਲੋ ਆਏ ਹੋਏ ਪ੍ਰਿੰਸੀਪਲਾਂ ਤੇ ਅਧਿਆਪਕਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply