Monday, April 6, 2026

ਪੰਜਾਬ ਵਿਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇਣ ਦਾ ਫੈਸਲਾ ਸ਼ਲਾਘਾਯੋਗ – ਏਸੰਨਤਾ

PPN0112201503

ਬਟਾਲਾ, 1 ਦਸੰਬਰ (ਨਰਿੰਦਰ ਸਿੰਘ ਬਰਨਾਲ)- ਆਲ ਇੰਡੀਆ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਏਸੰਨਤਾ) ਦੇ ਕੌਮੀ ਪ੍ਰਧਾਨ ਅਤੇ ਪ੍ਰਸੰਨਤਾ ਦੇ ਸੁਬਾ ਜਨਰਲ ਸਕੱਤਰ ਡਾ. ਪਰਮਜੀਤ ਸਿੰਘ ਕਲਸੀ, ਕੌਮੀ ਬੁਲਾਰੇ ਹਰਦੀਪ ਸਿੰਘ ਢੀਂਡਸਾ, ਕੌਮੀ ਵਿੱਤ ਸਕੱਤਰ ਚਰਨਜੀਤ ਸਿੰਘ ਰੋਪੜ, ਵਿੱਤ ਸਕੱਤਰ ਮੁਖਤਾਰ ਸਿੰਘ ਅਮ੍ਰਿਤਸਰ, ਪ੍ਰਸੰਨਤਾ ਦੇ ਸੂਬਾ ਪ੍ਰਧਾਨ ਰੌਸ਼ਨ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋ ਪੰਜਾਬ ਦੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਲਈ ਸਾਲ ਵਿਚ ਇਕ ਔਰਤ ਅਧਿਆਪਕ ਅਤੇ ਇਕ ਮਰਦ ਅਧਿਆਪਕ ਲਈ 1-1 ਲੱਖ ਰੁਪਏ ਨਾਲ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕਰਨ ਦਾ ਲਿਆ ਗਿਆ ਇਤਿਹਾਸਿਕ ਫੈਸਲਾ ਸ਼ਲਾਘਾਯੋਗ ਹੈ।ਇਸ ਨਾਲ ਜਿੱਥੇ ਅਧਿਆਪਕਾਂ ਵਿਚ ਸਿੱਖਿਆ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਿਚ ਹੋਰ ਬਲ ਮਿਲੇਗਾ,ਉਥੇ ਅਧਿਆਪਕਾਂ ਦਾ ਰਾਜ ਪੱਧਰੀ ਮਾਣ-ਸਨਮਾਨ ਵੀ ਵਧੇਗਾ।ਕੌਮੀ ਪ੍ਰਧਾਨ ਡਾ .ਪਰਮਜੀਤ ਸਿੰਘ ਕਲਸੀ ਅਤੇ ਕੌਮੀ ਸਪੋਕਸਮੈਂਨ ਸz.ਹਰਦੀਪ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਪੂਰੀ ਏਸੰਨਤਾ ਦੀ ਟੀਮ ਨਾਲ ਭਾਰਤ ਸਰਕਾਰ ਦੀ ਮਨਿਸਟੀ ਆਫ ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ ਦੇ ਕੇਂਦਰੀ ਮੰਤਰੀ ਸ਼੍ਰੀਮਤੀ ਸਿਮਰਤੀ ਇਰਾਨੀ ਪਾਸੋਂ ਵੀ ਇਹ ਚਾਹੁਣਗੇ ਕਿ ਭਾਰਤ ਦੇ ਸਮੂਹ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਲਈ ਵੀ ਰਾਸ਼ਟਰ ਪੱਧਰ ‘ਤੇ ਅਜਿਹਾ ਹੀ ਮਿਸਾਲੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਸ਼ੁਰੂ ਕੀਤਾ ਜਾਵੇ।ਏਸੰਨਤਾ ਅਹੁਦੇਦਾਰਾਂ ਵਿਚ ਕੌਮੀ ਸੰਯੁਕਤ ਸਕੱਤਰ ਮੇਜਰ ਸਿੰਘ ਜੀਰਾ, ਕੌਮੀ ਜਨਰਲ ਸਕੱਤਰ ਸz.ਕਸ਼ਮੀਰ ਸਿੰਘ ਜੰਮੂ ਐਂਡ ਕਸ਼ਮੀਰ, ਤਕਨੀਕੀ ਸਕੱਤਰ ਵਿਜੇ ਗੁਪਤਾ ਫਾਜ਼ਿਲਕਾ, ਕੌਮੀ ਸਲਾਹਕਾਰ ਨਰਿੰਦਰਪਾਲ ਸਿੰਘ ਫਿਰੋਜ਼ਪੁਰ, ਮੀਨਾਕਸ਼ੀ ਗੁਜਰਾਤ, ਡਾ .ਕਰਨੈਲ ਸਿੰਘ ਮਾਨਸਾ ਆਦਿ ਨੇ ਵੀ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply