
ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ ਸ’ਗੂ)ੁਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਡਾ: ਸੁਖਬੀਰ ਕੌਰ ਮਾਹਲ ਸੀ ਕੇ ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ, ਅੰਮ੍ਰਿਤਸਰ ਦੇ ਨਵੇਂ ਮੈਂਬਰ ਇੰਚਾਰਜ ਨਿਯੁਕਤ ਕੀਤੇ ਗਏ ਅਤੇ ਅੱਜ ਉਹਨਾਂ ਮੈਂਬਰ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ। ਜਿਕਰਯੋਗ ਹੈ ਕਿ ਡਾ: ਮਾਹਲ ਅਪਣੇ ਨਾਲ ੩੫ ਸਾਲ ਦਾ ਤਜੁਰਬਾ ਅਧਿਆਪਨ ਅਤੇ ਰਿਸਰਚ ਖੇਤਰ ਵਿਚ ਅਤੇ 14 ਸਾਲ ਦਾ ਤਜੁਰਬਾ ਬਤੌਰ ਪ੍ਰਿਸੀਪਲ ਆਫ ਖਾਲਸਾ ਕਾਲਜ ਫਾਰ ਵੂਮੈਨ ਦਾ ਰੱਖਦੇ ਹਨ।ਇਸ ਮੋਕੇ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਨੇ ਨਵ ਨਿਯੁਕਤ ਮੈਂਬਰ ਇੰਚਾਰਜ ਡਾ: ਸੁਖਬੀਰ ਕੌਰ ਮਾਹਲ ਦਾ ਸੁਆਗਤ ਕੀਤਾ ਅਤੇ ਪ੍ਰਧਾਨ ਸ: ਚਰਨਜੀਤ ਸਿੰਘ ਚ’ਢਾ ਨੇ ਉਹਨਾਂ ਨੂੰ ਨਵੀਆਂ ਜਿੰਮੇਵਾਰੀਆਂ ਸੋਂਪਦਿਆਂ ਆਸ ਪ੍ਰਗਟਾਈ ਕਿ ਅਗਾਂਹਵਧੂ ਸੋਚ ਦੇ ਮਾਲਕ ਡਾ: ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਸੀ ਕੇ ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਕਾਸ ਪਖੋਂ ਇਕ ਨਵਾਂ ਮੀਲ ਪੱਥਰ ਕਾਇਮ ਕਰੇਗਾ।ਉਹ ਆਪਣੀ ਕੁਸ਼ਲ ਕਾਰਜ ਪ੍ਰਣਾਲੀ ਰਾਹੀਂ ਕਾਲਜ ਨੂੰ ਵਿਦਿਅਕ ਖੇਤਰ ਵਿਚ ਹੋਰ ਵੀ ਬੁਲੰਦੀਆਂ ਤੇ ਲੈਕੇ ਜਾਣਗੇ।ਡਾ: ਮਾਹਲ ਨੇ ਵੀ ਖੁਸ਼ੀ ਜਾਹਿਰ ਕਰਦਿਆਂ ਪੂਰੇ ਤਨੋਂ ਮਨੋਂ ਇਸ ਸੋਂਪੀ ਗਈ ਜਿੰਮੇਦਾਰੀ ਨੂੰ ਨਿਭਾਉਣ ਦਾ ਭਰੋਸਾ ਦਿੱਤਾ।ਇਸ ਮੋਕੇ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਪ੍ਰਿਸੀ. ਡਾ: ਐਚ ਐਸ ਸੰਧੂ, ਡੀਨ ਅਕੇਡਮਿਕ ਡਾ: ਐਚ ਪੀ ਗੁਪਤਾ, ਡੀਨ ਪਲੇਸਮੈਂਟ ਸ: ਪਰਮਜੀਤ ਸਿੰਘ ਮ’ਕੜ ਵੀ ਮੋਜੂਦ ਸੀ।
Punjab Post Daily Online Newspaper & Print Media