
ਅੰਮ੍ਰਿਤਸਰ, 1 ਦਸੰਬਰ (ਜਗਦੀਪ ਸਿੰਘ ਸੱਗੂ)- ਵਰਲਡ ਏਡਜ਼ਸ਼ਡੇ ਦੇ ਮੌਕੇ ਤੇ ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿਖੇ ਫੋਰਟਿਜ਼ ਹਸਪਤਾਲ ਦੀ ਮਦਦ ਨਾਲ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਫੋਰਟਿਜ਼ ਹਸਪਤਾਲ ਤੋਂ ਇਕ ਖ਼ਾਸ ਟੀਮ ਡਾ. ਰਮਿੰਦਰ ਕੌਰ ਪਲਮਨੋਲੋਜ਼ੀ ਵਿਭਾਗ, ਡਾ. ਦੀਪਿਕਾ ਸ਼ਰਮਾ ਐਚ.ਓ.ਡੀ ਫੋਰਟਿਜ਼ ਓਪਰੇਟਿਵ ਸਿਸਟਮ, ਮੈਡਮ ਸ਼ਾਲਨੀ ਬਰਨਾਡ ਚੀਫ਼ ਆਫ਼ ਨਰਸਿੰਗ, ਮਿਸਟਰ ਅਤੁਲ ਸ਼ਰਮਾ (ਮੈਨੇਜਰ), ਮਿਸਟਰ ਰਵੀ ਪ੍ਰਕਾਸ਼ ਸ਼ਰਮਾ (ਮੈਨੇਜਰ) ਅਤੇ ਮਿਸਟਰ ਦੀਪਕ ਬਖਸ਼ੀ ਨੇ ਸਕੂਲ ਵਿੱਚ ਨੌਵੀਂ ਅਤੇ ਦੱਸਵੀਂ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਤੇ ਇਸ ਖ਼ਤਰਨਾਕ ਬਿਮਾਰੀ ਤੋਂ ਸੁਚੇਤ ਕਰਵਾਇਆ।ਡਾ. ਰਮਿੰਦਰ ਕੌਰ ਨੇ ਐਚ.ਆਈ.ਵੀ ਬਾਰੇ ਇਸ ਬੀਮਾਰੀ ਨਾਲ ਸੰਬੰਧਿਤ ਬਹੁਤ ਸਾਰੀਆਂ ਗਲਤ ਧਾਰਨਾਵਾਂ ਤੋਂ ਇਕ ਪ੍ਰਸਤੂਤੀਕਰਨ ਰਾਹੀਂ ਜਾਣੂ ਕਰਵਾਇਆ। ਵਿਦਿਆਰਥੀਆਂ ਲਈ ਇਕ ਕੁਵਿਜ਼ ਵੀ ਅਯੋਜਿਤ ਕੀਤਾ ਗਿਆ।ਵਿਦਿਆਰਥੀਆਂ ਨੇ ਇਸ ਵਿਚ ਬੜਾ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਬੜੀ ਉਤਸੁਕਤਾ ਨਾਲ ਪ੍ਰਸ਼ਨਾਂ ਦੇ ਉਤੱਰ ਦਿੱਤੇ।ਇਸ ਬੀਮਾਰੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਧਾਰਨਾਵਾਂ ਜਾਤਸ਼ਪਾਤ ਦੇ ਭੇਦਸ਼ਭਾਵ ਤੋਂ ਘੱਟ ਨਹੀਂ ਹਨ।ਇਸ ਬਾਰੇ ਪ੍ਰਭਾਵਿਤ ਢੰਗ ਨਾਲ ਗੱਲਸ਼ਬਾਤ ਕੀਤੀ ਗਈ ਅਤੇ ਸਕੂਲ ਦੀ ਸਾਇੰਸ ਵਿਭਾਗ ਦੀ ਅਧਿਆਪਿਕਾ ਮਿਸ ਰੇਸ਼ਮ ਸ਼ਰਮਾ ਦੁਆਰਾ ਫਰਹਾਨ ਅਖ਼ਤਰ ਦੁਆਰਾ ਨਿਰਦੇਸ਼ਿਤ ਇਕ ਡਾਕੂਮੈਂਟਰੀ ਦਿਖਾਈ ਗਈ। ਅੰਤ ਵਿੱਚ ਕੁਵਿਜ਼ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ।ਇਹ ਇੱਕ ਅਜਿਹੀ ਗਿਆਨ ਭਰਪੂਰ ਸਭਾ ਸੀ, ਜਿਸ ਨੇ ਇਨਫੈਕਸ਼ਨ ਅਤੇ ਇਸ ਦੇ ਇਲਾਜ ਤੇ ਬਚਾਅ ਬਾਰੇ ਗਿਆਨ ਪ੍ਰਦਾਨ ਕੀਤਾ।ਸਵੇਰ ਦੀ ਸਭਾ ਵਿੱਚ ਹੀ ਵਿਦਿਆਰਥੀਆਂ ਦੁਆਰਾ ਇਸ ਬਿਮਾਰੀ ਬਾਰੇ ਇਕ ਨਾਟਕੀ ਰੂਪ ਪੇਸ਼ ਕੀਤਾ ਗਿਆ।ਉਨ੍ਹਾਂ ਨੇ ਪ੍ਰਣ ਕੀਤਾ ਕਿ ਲੋਕਾਂ ਨੂੰ ਇਸ ਲਾਇਲਾਜ ਮਹਾਮਾਰੀ ਬਾਰੇ ਜਾਣੂ ਕਰਵਾਉਣਗੇ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਫੋਰਟਿਜ਼ ਤੋਂ ਆਈ ਟੀਮ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਇਹ ਇੱਕ ਵਿੱਦਿਆ ਹੀ ਹੈ ਜੋ ਲੋਕਾਂ ਨੂੰ ਇਸ ਦੇ ਇਲਾਜ ਤੇ ਬਚਾਅ ਤੋਂ ਜਾਣੂ ਕਰਵਾ ਸਕਦੀ ਹੈ।ਉਨ੍ਹਾਂ ਨੇ ਕਿਹਾ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨਾ ਚਾਹੀਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਏਡਜ਼ ਮੁਕਤ ਹੋਏ।
Punjab Post Daily Online Newspaper & Print Media