Sunday, July 26, 2026

ਡੀ.ਏ.ਵੀ. ਪਬਲਿਕ ਸਕੂਲ ਨੇ ਐਰੋਲਿਮਪਿਕਸ਼ 2015 ਵਿਚ ਪਹਿਲਾ ਸਥਾਨ ਹਾਸਿਲ ਕੀਤਾ

PPN0212201511

ਅੰਮ੍ਰਿਤਸਰ, 2 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਦਿਆਰਥੀਆਂ ਲਈ ਇਹ ਬੜੇ ਹੀ ਗੌਰਵ ਦੀ ਗੱਲ ਹੈ ਕਿ ਉਨ੍ਹਾਂ ਨੇ ਨੈਸ਼ਨਲ ਐਰੋਲਿਮਪਿਕ ਵਿਚ ਭਾਗ ਲਿਆ ਜੋ ਕਿ ਬੈਂਗਲੋਰ ਵਿਚ ਹੋਇਆ ਸੀ। ਸਕਰਨਿੰਗ ਪ੍ਰਤੀਯੋਗਿਤਾ ਤੋਂ ਬਾਅਦ ਇਸ ਨੂੰ ਂਗਰੀਨਰ ਇਅਰਕਰਾਫਟਂ ਦਾ ਨਾਮ ਦਿੱਤਾ ਗਿਆ ਜਿਸ ਲਈ ਸਕੂਲ ਨੇ ਆਪਣੀ ਰਿਪੋਰਟ ਭੇਜੀ ਅਤੇ ਸਕੂਲ ਰਾਸ਼ਟਰੀ ਸਤਰ ਪ੍ਰਤੀਯੋਗਿਤਾ ਲਈ ਚੁਣ ਲਿਆ ਗਿਆ। ਇਸ ਸਕਰੀਨਿੰਗ ਪ੍ਰਤੀਯੋਗਿਤਾ ਲਈ ਪੂਰੇ ਭਾਰਤ ਵਿਚੋਂ 500 ਸਕੂਲਾਂ ਨੇ ਆਪਣੀਆਂ ਐਂਟਰੀਜ਼ ਭੇਜੀ ਜਿੰਨ੍ਹਾਂ ਵਿਚੋਂ 25 ਸਕੂਲ ਚੁਣੇ ਗਏ। ਪ੍ਰਤੀਯੋਗਿਤਾ ਦਾ ਆਖ਼ਰੀ ਭਾਗ ਬੈਂਗਲੋਰ ਵਿਚ ਕਰਵਾਇਆ ਗਿਆ ਜਿਸ ਵਿਚ ਪੂਰੇ ਭਾਰਤ ਵਿਚੋਂ 25 ਸਕੂਲਾਂ ਨੇ ਭਾਗ ਲਿਆ ਅਤੇ 9 ਇਵੈਂਟਸ ਵਿਚ ਮੁਕਾਬਲਾ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਪ੍ਰਤੀਯੋਗਿਤਾ ਦੇ ਸਾਰੇ ਇਵੈਂਟਸ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਮਾਤ ਦੱਸਵੀਂ ਦੇ ਸੂਰਯਾਂਸ਼ ਨੇ ਏਵੀਏਸ਼ਨ ਕੁਵਿਜ਼ ਵਿਚ ਪਹਿਲਾ ਇਨਾਮ ਹਾਸਿਲ ਕੀਤ। ਜਮਾਤ ਦੱਸਵੀਂ ਦੇ ਅਥਰਵ ਤ੍ਰਿਪਾਠੀ ਨੇ ਜਨਰਲ ਅਵੇਅਰਨੈਸ ਕੁਵਿਜ਼ ਵਿਚ ਦੂਜਾ ਇਨਾਮ, ਜਮਾਤ ਦੱਸਵੀਂ ਦੇ ਸਵਜੋਤ ਸਿੰਘ ਨੇ ਸਰਪਰਾਇਜ਼ ਇਵੈਂਟ ਵਿਚ ਸਭ ਤੋਂ ਜ਼ਿਆਦਾ ਨੰਬਰ ਹਾਸਿਲ ਕੀਤੇ ਅਤੇ ਸਕੂਲ ਨੇ ਸੰਸਕ੍ਰਿਤਕ ਇਵੈਂਟ ਵਿਚ ਇਕ ਸਕਿਟ ਪੇਸ਼ ਕੀਤਾ ਤੇ ਪਹਿਲਾ ਇਨਾਮ ਹਾਸਿਲ ਕੀਤਾ। ਸਤਿਕਾਰਯੋਗ ਜੱਜਾਂ ਨੇ ਸਕੂਲ ਟੀਮ ਦੀ ਮਿਲ ਕੇ ਕੰਮ ਕਰਨ, ਅਗਵਾਈ ਦੇ ਗੁਣ ਤੇ ਉਨ੍ਹਾਂ ਦੇ ਗਿਆਨ ਦੀ ਖੁੱਲ ਦੇ ਪ੍ਰਸ਼ੰਸਾ ਕੀਤੀ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਉਪੱਲਬਧੀਆਂ ਲਈ ਵਧਾਈ ਦਿੱਤੀ ਤੇ ਕਿਹਾ ਕਿ ਉਹ ਵਿਗਿਆਨਕ ਖੋਜ ਲਈ ਆਪਣਾ ਸ਼ੌਂਕ ਵਧਾਉਣ ਅਤੇ ਸਕੂਲ ਦਾ ਨਾਂ ਰੌਸ਼ਨ ਕਰਨ।  ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਤੇ ਅਧਿਆਪਿਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਸਤਰ ਤੇ ਇਕ ਚੰਗਾ ਮੁਕਾਬਲਾ ਦੇਣਾ ਵਿਦਿਆਰਥੀਆਂ ਲਈ ਇਕ ਚੰਗਾ ਅਨੁਭਵ ਸੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਆਸ਼ੀਰਵਾਦ ਦਿੱਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply