Friday, September 25, 2026

ਪਟਵਾਰ ਦਾ ਫਰਜ਼ੀ ਕੋਰਸ ਕਰਵਾਉਣ ਵਾਲੀਆਂ ਪ੍ਰਾਈਵੇਟ ਸੰਸਥਾਵਾਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ – ਡੀ.ਸੀ

Ravinder Singh DC FZKਫਾਜ਼ਿਲਕਾ, 2 ਦਸੰਬਰ (ਵਿਨੀਤ ਅਰੋੜਾ)- ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਕੁਝ ਪ੍ਰਾਈਵੇਟ ਸੰਸਥਾਵਾਂ/ ਅਕੈਡਮੀਆਂ ਵੱਲੋਂ ਪਟਵਾਰ ਸਿਖਲਾਈ ਦਾ ਕੋਰਸ ਗੈਰ ਕਾਨੂੰਨੀ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਪਟਵਾਰ ਸਿਖਲਾਈ ਦਾ ਕੋਰਸ ਕੇਵਲ ਪੰਜਾਬ ਸਰਕਾਰ ਵੱਲੋਂ ਸੰਚਾਲਤ ਸਟੇਟ ਪਟਵਾਰ ਸਕੂਲ ਜਲੰਧਰ ਵਿਖੇ ਹੀ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਵਾਰ ਕੋਰਸ ਕੇਵਲ ਉਨ੍ਹਾਂ ਉਮੀਦਵਾਰਾਂ ਨੂੰ ਕਰਵਾਇਆ ਜਾਂਦਾ ਹੈ ਜਿੰਨ੍ਹਾਂ ਦੀ ਚੋਣ ਡਿਪਟੀ ਕਮਿਸ਼ਨਰ ਵੱਲੋਂ ਬਤੌਰ ਪਟਵਾਰ ਉਮੀਦਵਾਰ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਆਮ ਪਬਲਿਕ ਕਿਸੇ ਪ੍ਰਾਈਵੇਟ ਸੰਸਥਾ/ਅਕੈਡਮੀਆਂ ਪਾਸੋਂ ਦਾਖ਼ਲਾ ਫੀਸ ਆਦਿ ਭਰ ਕੇ ਪਟਵਾਰ ਸਿਖਲਾਈ ਦਾ ਕੋਰਸ ਕਰਨ ਤੋਂ ਗੁਰੇਜ ਕਰੇ ਕਿਉਂ ਕਿ ਅਜਿਹੇ ਕੋਰਸ ਦੇ ਆਧਾਰ ਤੇ ਕੋਈ ਉਮੀਦਵਾਰ ਪਟਵਾਰੀ ਦੀ ਅਸਾਮੀ ਲਈ ਵਿਚਾਰਣਯੋਗ ਨਹੀਂ ਹੁੰਦਾ। ਇਸ ਲਈ ਆਮ ਲੋਕ ਆਪਣੇ ਪੈਸੇ ਅਤੇ ਸਮੇਂ ਦੀ ਬਰਬਾਦੀ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿਚ ਕੋਈ ਇਸ ਤਰ੍ਹਾਂ ਦੀ ਪ੍ਰਾਈਵੇਟ ਸੰਸਥਾ ਜਾਂ ਅਕੈਡਮੀ ਕੋਰਸ ਕਰਵਾਉਂਦੀ ਨਜਰ ਆਉਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply