Tuesday, March 24, 2026

ਬਾਸਮਤੀ ਚਾਵਲ ‘ਚ ਕਿਸਾਨਾਂ ਦੇ ਘਾਟੇ ਦੀ ਭਰਪਾਈ ਭਾਰਤ ਸਰਕਾਰ ਕਰੇ- ਪ੍ਰੋ. ਚੰਦੂਮਾਜਰਾ

Prem Singh Chandumajraਨਵੀਂ ਦਿੱਲੀ, 3 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਸਮਤੀ ਚਾਵਲ ਵਿੱਚ ਪਏ ਕਿਸਾਨਾਂ ਦੇ ਘਾਟੇ ਦੀ ਭਰਪਾਈ ਉਹ ਖੁਦ ਕਰੇ।ਕੱਲ੍ਹ ਲੋਕ ਸਭਾ ਅੰਦਰ ਇਹ ਮੁੱਦਾ ਉਠਾਉਂਦਿਆਂ ਪ੍ਰੋ. ਚੰਦੂਮਾਜਰਾ ਨੇ ਚੇਤੇ ਕਰਾਇਆ ਕਿ ਭਾਰਤ ਸਰਕਾਰ ਨੇ ਬੜੇ ਜੋਸ਼ੋਖਰੋਸ਼ ਨਾਲ ਖੇਤੀ ਵਿਚ ਵੰਨ-ਸੁਵੰਨਤਾ ਦੀ ਸਲਾਹ ਦੇ ਕੇ ਘੱਟ ਪਾਣੀ ਲਾ ਕੇ ਜਲਦੀ ਪੱਕਣ ਵਾਲੀਆਂ ਫਸਲਾਂ ਲਈ ਉਤਸ਼ਾਹਿਤ ਕੀਤਾ ਸੀ ਤੇ ਕਿਸਾਨ ਬਾਸਮਤੀ ਲਾਉਣ ਵੱਲ ਪ੍ਰਭਾਵਤ ਹੋਏ। ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਬਾਸਮਤੀ ਪਿਛਲੇ ਸਾਲ ਜਿੱਥੇ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕਿਆ ਉਥੇ ਐਤਕੀਂ ਉਹੀ ਬਾਸਮਤੀ 1500 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਅਜੇ ਤੱਕ ਐਕਸਪੋਰਟ ਪਾਲਿਸੀ (ਨਿਰਯਾਤ ਨੀਤੀ) ਤੈਹ ਨਹੀਂ ਕੀਤੀ ਜਿਸ ਕਾਰਨ ਬਾਹਰਲੇ ਮੁਲਕਾਂ ਨਾਲ ਇਸ ਨੂੰ ਵੇਚਣ ਦੇ ਫੈਸਲੇ ਨਹੀਂ ਹੋ ਸਕੇ। ਅੱਧਿਉਂ ਵੱਧ ਬਾਸਮਤੀ ਝੋਨਾ ਜਦ ਵਿਕ ਚੁੱਕਾ ਹੈ ਤਾਂ ਹੁਣ ਨਿਰਯਾਤ ਨੀਤੀ ਨੂੰ ਨਰਮ ਕਰਕੇ ਹੁਣ 3 ਹਜ਼ਾਰ ਤੋਂ 3500 ਰੁਪਏ ਕੀਮਤ ਨਿਰਧਾਰਤ ਕੀਤੀ ਗਈ ਹੈ।ਇਸ ਦੀ ਬਦੌਲਤ ਵਿਚੋਲੇ ਤੇ ਵਾਪਾਰੀ ਕਰੋੜਾਂ ਰੁਪਏ ਡਕਾਰ ਗਏ ਹਨ। ਕਿਸਾਨਾਂ ਦੇ ਇਸ ਵੱਡੇ ਨੁਕਸਾਨ ਦੀ ਭਰਪਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਭਵਿੱਖ ਲਈ ਬਾਸਮਤੀ ਨੂੰ 22 ਐ-ਮ.ਐ-ਸ.ਪੀ. ਦੀ ਸੂਚੀ ਵਿੱਚ ਪਾ ਕੇ 23ਵਾਂ ਨੰਬਰ ਦਿੱਤਾ ਜਾਵੇ ਅਤੇ ਬਾਸਮਤੀ ਪੱਕੇ ਤੌਰ ‘ਤੇ ਖਰੀਦਣ ਲਈ ਟ੍ਰੇਡ ਆਰਗੇਨਾਈਸ਼ਨ ਆਫ਼ ਇੰਡੀਆ, ਕਾਰਟਨ ਕਾਰਪੋਰੇਸ਼ਨ ਆਫ਼ ਇੰਡੀਆ ਦੀ ਤਰਜ ਤੇ ਬਾਸਮਤੀ ਨੂੰ ਬਾਸਮਤੀ ਟ੍ਰੇਡ ਕਾਰਪੋਰੇਸ਼ਨ ਆਫ਼ ਇੰਡੀਆ ਬਣਾਈ ਜਾਵੇ ਤਾਂ ਕਿ ਇਸ ਦੀਆਂ ਕੀਮਤਾਂ ਸਥਿੱਰ ਰਹਿਣ ਤੇ ਕਿਸਾਨਾਂ ਨੂੰ ਵਾਜਬ ਕੀਮਤ ਤੇ ਇਨਸਾਫ਼ ਮਿਲ ਸਕੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply