Saturday, August 22, 2026

ਰਿੰਟੂ ਨੇ ਕੀਤਾ ਮੁਫਤ ਮੈਡੀਕਲ ਕੈਂਪ ਦਾ ਉਦਘਾਟਨ

PPN0312201516ਅੰਮ੍ਰਿਤਸਰ, 3 ਦਸੰਬਰ (ਗੁਰਪ੍ਰੀਤ ਸਿੰਘ)- ਨਵਨਿਰਮਾਣ ਸੋਸਾਇਟੀ ਵੱਲੋਂ ਜਰੂਰਤਮੰਦਰ ਲੋਕਾਂ ਦੀ ਸਹਾਇਤਾ ਦੇ ਲਈ ਮੁਫਤ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਕੀਤਾ। ਡਾ. ਵਿਜੈ ਸ਼ਰਮਾ ਕੀ ਅਗਵਾਈ ਵਿੱਚ ਲੱਗੇ ਇਸ ਕੈਂਪ ਦੌਰਾਨ ਮੌਜੂਦ ਮਰੀਜਾ ਦੀ ਫ੍ਰੀ ਈ.ਸੀ.ਜੀ, ਸ਼ੂਗਰ ਟੈਸਟ, ਫ੍ਰੀ ਦਵਾਵਾਂ ਵੱਡੀਆ ਗਈਆ।ਇਸ ਮੌਕੇ ਦੇ ਕਰਮਜੀਤ ਰਿੰਟੂ ਨੇ ਕਿਹਾ ਕਿ ਐਨ.ਜੀ.ਓ ਨਵਨਿਰਮਾਣ ਸਮਾਜ ਸੇਵਾ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ, ਜੋ ਸ਼ਲਾਘਾਯੋਗ ਹੈ। ਦੂਜਿਆਂ ਦੇ ਦਰਦ ਵਿੱਚ ਉਨਾਂ ਦਾ ਸਾਥ ਦਿੱਤਾ ਜਾਣਾ, ਸਭ ਤੋਂ ਵੱਡਾ ਕਰਮ ਹੈ।ਉਨਾਂ ਐਨ.ਜੀ.ਓ ਨੂੰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ‘ਤੇ ਮਾਹਿਰ ਡਾਕਟਰਾਂ ਦੀ ਟੀਮ ਸਿਕਨ ਸਪੈਸ਼ਲਿਸਟ ਡਾ. ਐਮ.ਐਸ ਗੰਭੀਰ, ਡਾ. ਦੀਪਿਕਾ ਸ਼ਰਮਾ, ਡਾ. ਪਲਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਦੀਪਕ ਸਿੰਹ ਨੇ ਮਰੀਜਾਂ ਦਾ ਚੈਕਅਪ ਕੀਤਾ। ਐਨ.ਜੀ.ਓ ਦੀ ਟੀਮ ਅਰੁਣ ਮਹਾਜਨ, ਲਖਵਿੰਦਰ ਸਿੰਘ ਗਿੱਲ, ਇੰਜੀ. ਆਰ.ਐਸ ਪੋਲੀਓ, ਸਾਬਕਾ ਕੌਂਸਲਰ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦਾ ਇਲਾਜ਼ ਓਮ ਪ੍ਰਕਾਸ਼ ਆਈ ਹਸਪਤਾਲ ਤੋਂ ਕਰਵਾਇਆ ਜਾਵੇਗਾ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply