ਅੰਮ੍ਰਿਤਸਰ, 4 ਦਸੰਬਰ (ਗੁਰਚਰਨ ਸਿੰਘ)- ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ਼ ਨਵਦੀਪ ਸਿੰਘ ਵਿਛੋਆ ‘ਤੇ ਅਕਾਲੀਆਂ ਦੀ ਸ਼ਹਿ ‘ਤੇ ਦਰਜ ਕੀਤੇ ਗਏ ਪਰਚੇ ਨੂੰ ਆਪ ਨੇ ਗੰਭੀਰਤਾ ਨਾਲ ਲਿਆ ਹੈ। ਅੱਜ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਪ੍ਰਭਾਰੀ ਸੰਜੇ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅੰਮ੍ਰਿਤਸਰ ਪਹੁੰਚੇ ਪੰਜਾਬ ਲੀਗਲ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ ਅੰਦਰ ਪਰਚਾ ਖਾਰਜ ਨਹੀਂ ਕੀਤਾ ਗਿਆ ਤਾਂ ਆਪ ਵੱਲੋਂ ਵੱਡੇ ਪੱਧਰ ‘ਤੇ ਪੁਲਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਬਾਦਲਾਂ ਦੇ ਜੇਕਰ ਆਪ ਵਲੰਟੀਅਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਨਾ ਛੱਡਿਆ ਤਾਂ ਉਹ ਸੂਦ ਸਮੇਤ ਭਾਜੀ ਮੋੜਣਗੇ। ਚੋਣਾਂ ਵਿੱਚ ਇਕ ਹੀ ਸਾਲ ਰਹਿ ਗਿਆ ਹੈ ਅਤੇ ਜਨਤਾ ਨੇ ਆਪ ਦੇ ਹੱਕ ਵਿੱਚ ਫਤਵਾ ਦੇਣਾ ਸ਼ੁਰੂ ਕਰ ਦਿੱਤਾ ਹੈ।ਪੰਜਾਬ ਭਰ ਵਿਚ ਕੀਤੀਆਂ 33 ਭਰਵੀਂ ਰੈਲੀਆਂ ਤੋਂ ਘਬਰਾ ਕੇ ਬਾਦਲ ਡਰਟੀ ਪੋਲੀਟਿਕਸ ‘ਤੇ ਉਤਰ ਆਏ ਹਨ। ਬਾਦਲ ਸਰਕਾਰ ਨੇ ਪੰਜਾਬ ਵਿਚ ਆਪ ਵਲੰਟੀਅਟਰਾਂ ‘ਤੇ ਪਰਚੇ ਕਰਨੇ ਸ਼ੁਰੂ ਕਰ ਦਿੱਤੇ ਹਨ। ਆਪ ਇਸ ਤੋਂ ਡਰਦੀ ਨਹੀਂ ਅਤੇ ਆਪਣੇ ਹੱਕਾਂ ਦੇ ਲਈ ਲੋਕਤਾਂਤਰਿਕ ਤਰੀਕੇ ਦੇ ਨਾਲ ਆਪਣੇ ਵਲੰਟੀਅਟਰਾਂ ਨੂੰ ਬਚਾਉਣ ਦੇ ਲਈ ਹਾਈਕੋਰਟ ਤਾਂ ਕੀ ਸੁਪਰੀਮ ਕੋਰਟ ਵਿਚ ਵੀ ਜਾਣ ਤੋਂ ਗੁਰੇਜ ਨਹੀਂ ਕਰੇਗੀ।ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਪੁਲਸ ਅਤੇ ਪ੍ਰਸਾਸ਼ਨਿਕ ਅਧਿਕਾਰੀ ਜਨਤਾ ਦੇ ਨਾਲ ਧਰੋਹ ਕਰ ਰਹੇ ਹਨ, ਉਨ੍ਹਾਂ ਦੇ ਲਈ ਆਪ ਨੇ ਰੈੱਡ ਬੁੱਕ ਲਗਾ ਲਈ ਹੈ। ਜਿਸ ਦੇ ਵਿਚ ਉਨ੍ਹਾਂ ਦਾ ਲੇਖਾ ਜੋਖਾ ਸਾਂਭਣਾ ਸ਼ੁਰੂ ਕਰ ਦਿੱਤਾ ਹੈ।ਸ਼ੇਰਗਿੱਲ ਅੱਜ ਸਾਥੀਆਂ ਸਮੇਤ ਐਸ.ਐਸ.ਪੀ ਦਿਹਾਤੀ ਨੂੰ ਮਿਲੇ ਅਤੇ ਸਾਰੀ ਗੱਲਬਾਤ ਉਨ੍ਹਾਂ ਦੇ ਸਾਹਮਣੇ ਰੱਖਣ ਤੋਂ ਬਾਅਦ ਐਸ.ਐਸ.ਪੀ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ।
ਇਥੇ ਸਥਾਨਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰਗਿੱਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਆਪ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਪੰਜਾਬ ਦੇ ਵਿਚ ਆਪ ਦੀ ਸਰਕਾਰ ਬਨਣ ‘ਤੇ ਤਿੰਨਾਂ ‘ਤੇ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਫਾਸਟ ਟਰੈਕ ਕੋਰਟ ਸਥਾਪਿਤ ਕਰਕੇ ਉਨ੍ਹਾਂ ‘ਤੇ ਕੇਸ ਚਲਾ ਕੇ ਜੇਲ੍ਹ ਵਿੱਚ ਭੇਜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਬਾਦਲ ਪ੍ਰੀਵਾਰ ਪੁਲਿਸ ਅਤੇ ਪ੍ਰਸਾਸ਼ਨ ਦਾ ਦੁਰਪ੍ਰਯੋਗ ਕਰ ਰਿਹਾ ਹੈ ਅਤੇ ਆਪਣੀ ਮਰਜੀ ਦੇ ਨਾਲ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਠੇਕਾ ਲੈ ਰਿਹਾ ਹੈ।ਇਸ ਮੌਕੇ ‘ਤੇ ਅੰਮ੍ਰਿਤਸਰ ਜੋਨਲ ਇੰਚਾਰਜ਼ ਗੁਰਿੰਦਰ ਸਿੰਘ ਬਾਜਵਾ, ਹਰਿੰਦਰ ਸਿੰਘ, ਸਰਬਜੀਤ ਗੁੰਮਟਾਲਾ, ਅਸ਼ੋਕ ਤਲਵਾਰ, ਸਰਬਜੋਤ ਸਿੰਘ, ਸਤਪਾਲ ਸੋਖੀ, ਰਵਿੰਦਰ ਸੁਲਤਾਨਵਿੰਡ, ਰਾਜੇਸ਼ ਵਿਜ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media