
ਬਟਾਲਾ, 4 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਐਂਡ ਸਿੰਧ ਬੈਂਕ ਹੈਡ ਆਫਿਸ ਤੋ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਰਕਾਰੀ ਹਾਈ ਸਕੂਨ ਬਾਸਰਪੁਰਾ(ਬਟਾਲਾ) ਵਿਖੇ ਬੈਂਕ ਦੀਆਂ ਸਹੂਲਤਾਂ ਤੇ ਵਿਦਿਆਰਥੀਆਂ ਵਾਸਤੇ ਬੈਂਕ ਭਵਿੱਖ ਵਿਚ ਕਿਉ ਜਰੂਰੀ ਵਿਸ਼ੇ ਸਕੂਲ ਬੈਂਕ ਚੈਪਸ ਪ੍ਰੋਜੈਕਟ ਅਧੀਨ ਕੈਂਪ ਲਗਾਇਆ ਗਿਆ।ਸੀਨੀਅਰ ਮੈਨੇਜ਼ਰ ਸ੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਵੱਲੋ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਵਿਦਿਆਥੀਆਂ ਨੂੰ ਬੈਕ ਖਾਤੇ ਸਬੰਧੀ, ਪ੍ਰਧਾਨ ਮੰਤਰੀ ਜਨਧਨ ਯੋਜਨਾ,ਪ੍ਰਧਾਨ ਮੰਤਰੀ ਸੁਰੱਖਿਅਤ ਬੀਮਾ ਯੋਜਨਾ,ਅਟਲ ਪੈਨਸ਼ਨ ਯੋਜਨਾ, ਮੋਬਾਇਲ ਬੈਂਕਿੰਗ ਦੀਆਂ ਸਹੂਲਤਾਂ, ਏ ਟੀ ਐਮ ਦੀਆਂ ਵਿਸ਼ੇਸ਼ਤਾਵਾ, ਕ੍ਰੈਡਿਟ ਕਾਰਡ, ਏ ਟੀ ਐਮ ਮਸ਼ੀਨ ਦੀ ਮੁਕੰਮਲ ਜਾਣਕਾਰੀ ਜਿਵੇ, ਪਾਸਵਰਡ ਬਦਲਣਾ, ਮੋਬਾਇਲ ਨੰਬਰ ਅਪਡੇਟ ਕਰਨਾ ਤੇ ਹੋਰ ਵੀ ਕਈ ਜਾਣਕਾਰੀਆਂ ਭਰਭੂਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਗੱਲਾਂ ਦੱਸੀਆ ਗਈਆ।ਇਸ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪੜਾਈ ਕਰਨ ਵਾਸਤੇ ਮਿਲਦੇ ਲੋਨ ਬਾਰੇ ਵੀ ਸਾਖਰ ਕਰਨਾ ਸੀ। ਸਕੂਲ ਕੈਂਪ ਚੈਂਪਸ ਕੈਂਪ ਤੋਂ ਬਾਅਦ ਵਿਦਿਆਰਥੀਆਂ ਦਾ ਵਿੱਤੀ ਸਾਖਰਤਾ ਕਵਿੱਜ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਉਮਰਪੁਰਾ ਸ੍ਰੀ ਨਰੇਸ਼ ਕੁਮਾਰ, ਅਮਿਤੇਸ਼ਵਰ ਸਿੰਘ, ਪਰਮਜੀਤ ਕੌਰ, ਮੁਖ ਅਧਿਆਪਕ ਵਿਜੈ ਕੁਮਾਰ, ਸਤਪਾਲ ,ਹਰਪਿੰਦਰ ਸਿੰਘ ਆਦਿ ਸਮੂਹ ਸਟਾਫ ਮੈਂਬਰ ਹਾਜਰ ਸਨ।
Punjab Post Daily Online Newspaper & Print Media