
ਸੰਦੌੜ, 2 ਦਸੰਬਰ (ਹਰਿੰਦਰ ਸਿੰਘ ਭੱਟ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਨੌਜਵਾਨ ਪੀੜੀ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਵਿਸ਼ੇ ਨਾਲ ਸਬੰਧਿਤ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਵੱਡੀ ਗਿਣਤੀ ਵਿਚ ਵੱਕ ਵੱਖ ਸਕੂਲਾਂ ਦੇ ਬੱਚੇ ਅਤੇ ਅਧਿਆਪਕ ਹਾਜਰ ਸਨ।ਇਸ ਮੌਕੇ ਡਾ. ਹਰਸ਼ਿੰਦਰ ਕੌਰ ਐਮ.ਡੀ ਸੀਨੀਅਰ ਮੈਡੀਕਲ ਸੁਪਰਡੈਂਟ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਜਦਕਿ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾ. ਸੁਰਿੰਦਰਬੀਰ ਸਿੰਘ ਵੀ ਵਿਸੇਸ ਮਹਿਮਾਨ ਵਜੌਂ ਸਾਮਲ ਹੋਏ। ਡਾ. ਹਰਸਿੰਦਰ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਆਪਣੇ ਧਰਮ ਦੇ ਮੂਲ ਅਰਥਾਂ ਅਤੇ ਉਦੇਸ਼ਾਂ ਨੂੰ ਭੁੱਲ ਜਾਂਦੇ ਹਾਂ ਤਾਂ ਇਹੋ ਜਿਹੀਆਂ ਸਮੱਸ਼ਿਆਵਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ।ਇਸ ਦੌਰਾਨ ਸ.ਸ.ਸ ਸਕੂਲ ਸੰਦੌੜ, ਸ.ਹ.ਸ ਝਨੇਰ, ਸ.ਹ.ਸ ਕਸਬਾ ਭੁਰਾਲ ਦੇ ਵਿਦਿਆਰਥੀਆਂ ਨੇ ਗੀਤਾਂ, ਭਾਸਣਾਂ ਅਤੇ ਸਕਿੱਟ ਪੇਸ ਕੀਤੇ ਜਦਕਿ ਪਰਿਵਰਤਨ ਮਾਲਵਾ ਫਰੈਂਡਜ ਕਲੱਬ ਧੂਰੀ ਦੀ ਟੀਮ ਵੱਲੋਂ ਜਿਲਾ ਸੰਗਰੂਰ ਵਿਚ ਨਸ਼ਿਆਂ ਅਤੇ ਭਰੂਣ ਹੱਤਿਆ ਖਿਲਾਫ ਚਲਾਈ ਜਾ ਰਹੀ ਚੇਤਨਾ ਲਹਿਰ ਤਹਿਤ ‘ਏਹ ਕੇਹੀ ਰੁੱਤ ਆਈ’ ਨਾਂ ਦੇ ਨੁੱਕੜ ਨਾਟਕ ਵੀ ਖੇਡਿਆ।ਪ੍ਰਿੰਸੀਪਲ ਜੁਗਿੰਦਰ ਸਿੰਘ ਸੰਦੌੜ ਨੇ ਬਾਹਰੋਂ ਆਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸਰਪੰਚ ਨਿਸਾਨ ਸਿੰਘ ਕਲਿਆਣ, ਮਾਸਟਰ ਪ੍ਰੇਮ ਸਿੰਘ, ਮੁੱਖ ਅਧਿਆਪਕ ਕੁਲਦੀਪ ਸਿੰਘ ਕਸਬਾ ਭੁਰਾਲ, ਬਲਵੰਤ ਫਰਵਾਲੀ, ਪ੍ਰੋ. ਰਾਜਿੰਦਰ ਕੁਮਾਰ, ਸਾਬਕਾ ਸਰਪੰਚ ਬੀਬੀ ਪ੍ਰੀਤਮ ਕੌਰ ਸੰਦੌੜ, ਪ੍ਰੋ. ਦਲਜੀਤਇੰਦਰ ਸਿੰਘ, ਨਾਇਬ ਸਿੰਘ ਬੁੱਕਣਵਾਲ ਆਦਿ ਹਾਜਰ ਸਨ।
Punjab Post Daily Online Newspaper & Print Media