
ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਵੱਲੋ ਸਰਬਤ ਖਾਲਸਾ ਸੱਦਣ ਵਾਲੇ ਅਤੇ ਸਦਭਾਵਨਾਂ ਰੈਲੀ ਦੌਰਾਨ ਰੋਸ ਪ੍ਰਦਰਸਨ ਕਰਨ ‘ਤੇ ਗੈਰ ਕਾਨੂੰਨੀ ਜਬਰ ਜੁਲਮ ਖਿਲਾਫ ਅੱਜ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋ ਡਿਪਟੀ ਕਮਿਸ਼ਨਰ ਬਸੰਤ ਗਰਗ ਅਤੇ ਐਸ ਪੀ ਨਾਨਕ ਸਿੰਘ ਰਾਹੀ ਮੰਗ ਪੱਤਰ ਮੁੱਖ ਸਕੱਤਰ ਸਰਵੇਸ਼ ਕੌਸ਼ਲ ਭੇਜਿਆ ਗਿਆ। ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਵਾਲੀ ਨੇ ਕਿਹਾ ਕਿ ਆਏ ਦਿਨ ਪੁਲਿਸ ਵੱਲੋ ਸਰਕਾਰ ਦੇ ਦਬਾਅ ਹੇਠ ਹਿੰਦ ਦੇ ਸੰਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਲੋਕਾਂ ਦੇ ਘਰਾਂ ਵਿਚ ਛਾਪੇਮਾਰੀ ਜਾ ਰਹੀ ਹੈ।ਜਦੋ ਪੁਲਿਸ ਅਧਿਕਾਰੀਆ ਨੂੰ ਇਹਨਾਂ ਛਾਪੇਮਾਰੀਆਂ ਦਾ ਕਾਰਨ ਪੁੱਛਿਆ ਜਾਦਾ ਹੈ ਤਾਂ ਉਹਨਾਂ ਕੋਲੋ ਰੱਟਿਆ ਰਟਾਇਆ ਜਵਾਬ ਮਿਲਦਾ ਹੈ ਕਿ ਉਪਰਲੇ ਹੁਕਮ ਹਨ।ਉਹਨਾ ਕਿਹਾ ਜੇਕਰ ਗੈਰਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਪੁਲਿਸ ਕਾਰਵਾਈ ਕੌਮਾਤਰੀ ਅਦਾਲਤ ਨਿਊਰਮਬਰਗ ‘ਚ ਕਿਸੇ ਤਰਾਂ ਨਹੀ ਬੱਚ ਸਕਣਗੇ। ਉਹਨਾਂ ਕਿਹਾ ਕਿ ਜਦੋ ਵੀ ਅਫਸਰਸਾਹੀ ਵੱਲੋ ਨਿਰਦੋਸ਼ ਲੋਕਾਂ ਤੇ ਜ਼ਬਰ ਜੁਲਮ ਅਤੇ ਤਸ਼ਦਦ ਕੀਤਾ ਗਿਆ ਨਿਊਰਮਬਰਗ ਅਦਾਲਤਾਂ ਵੱਲੋ ਸਜ਼ਾ ਸੁਣਾਈ ਗਈ। ਉਹਨਾਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਅਫਸਰਸ਼ਾਹੀ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਕੰਮ ਕਰਨ ਦੀ ਹਦਾਇਤ ਦਿੱਤੀ ਜਾਵੇ ਤਾਂ ਜੋ ਅਫਸਰਸ਼ਾਹੀ ਨੂੰ ਨਿਊਰਮਬਰਗ ਦੀਆ ਅਦਾਲਤਾਂ ਤੋ ਬਚਾਇਆ ਜਾ ਸਕੇ।
Punjab Post Daily Online Newspaper & Print Media