ਪੱਟੀ, 4 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਪਿਛਲੇ ਦਿਨੀਂ ਹੋਏ ਸਰਬੱਤ ਖਾਲਸਾ ਵਿਚ ਐਲਾਨੇ ਗਏ ਜੱਥੇਦਾਰਾਂ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਜਿੰਨ੍ਹਾਂ ਵਿਰੁਧ ਸਰਕਾਰ ਵਲੋਂ ਧਾਰਾ 7ਫ਼51 ਤੇ ਦੇਸ਼ ਧਰੋਹ 124 ਦੀ ਧਾਰਾ ਅਧੀਨ ਕੇਸ ਦਰਜ਼ ਕੀਤਾ ਸੀ ਅੱਜ ਉਨਾਂ ਨੂੰ ਪੱਟੀ ਅੇਸ ਡੀ ਅੇਮ ਮਾਨਯੋਗ ਅਮਨਦੀਪ ਸਿੰਘ ਭੱਟੀ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਪੇਸ਼ੀ ਮੌਕੇ ਭਾਰੀ ਪੁਲਸ ਬੱਲ ਤੈਨਾਤ ਸਨ।ਸੰਤ ਬਲਜੀਤ ਸਿੰਘ ਤੇ ਉਸਦੇ ਸਾਥੀਆਂ ਭਾਈ ਨਰਿੰਦਰ ਸਿੰਘ, ਭਾਈ ਤਨਵੀਰ ਸਿੰਘ,ਭਾਈ ਰਾਜਵਿੰਦਰ ਸਿੰਘ ਨੂੰ 7ਫ਼51 ਕੇਸ਼ ਵਿਚ ਬਾਇੱਜਤ ਬਰੀ ਕਰ ਦਿੱਤਾ ਗਿਆ ਤੇ ਦੂਜੀ ਦੇਸ਼ ਧਰੋਹ ਧਾਰਾ ਦੇ ਤਹਿਤ ਦਾਦੂਵਾਲ ਨੂੰ ਦੁਬਾਰਾ ਹਸ਼ਿਆਰਪੁਰ ਜੇਲ ਭੇਜ ਦਿੱਤਾ ਗਿਆ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media