Thursday, April 9, 2026

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ੧੪੪ਵਾਂ ਜਨਮ ਦਿਹਾੜਾ ਮਨਾਇਆ ਗਿਆ

PPN0512201509

ਅੰਮ੍ਰਿਤਸਰ, 5 ਦਸੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੋਢੀਆਂ ਵਿੱਚੋਂ ਪ੍ਰਮੁੱਖ ਸ਼ਖਸੀਅਤ ਅਤੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇੇ ਤੇ ਐਜੂਕੇਸ਼ਨਲ ਕਮੇਟੀ ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਸ੍ਰੀ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਡਾ: ਆਰ. ਐਸ. ਬਾਵਾ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ। ਡਾ: ਦਰਸ਼ਨ ਸਿੰਘ ਜੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ, ਪੰਜਾਬ ਯੂਨਂੀਵਰਸਿਟੀ ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ: ਜੋਧ ਸਿੰਘ ਪ੍ਰੋਫੈਸਰ ਸਿੱਖ ਧਰਮ ਵਿਸ਼ਵ ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ: ਸੁਖਬੀਰ ਕੌਰ ਮਾਹਲ ਪਿ੍ਰੰਸੀਪਲ ਖ਼ਾਲਸਾ ਕਾਲਜ ਵਾਰ ਵਿਮੈਨ ਅੰਮ੍ਰਿਤਸਰ ਸੈਮੀਨਾਰ ਵਿੱਚ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ। ਡਾ: ਜਸਵਿੰਦਰ ਸਿੰਘ ਢਿੱਲੋਂ ਆਨਰੇਰੀ ਸੱਕਤਰ ਐਜੂਕੇਸ਼ਨਲ ਕਮੇਟੀ ਨੇ ਆਏ ਹੋਏ ਮਹਿਮਨਾਂ ਨੂੰ ‘ਜੀ ਆਇਆਂ’ ਆਖਿਆ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਨਾ ਕੇਵਲ ਇੱਕ ਮਹਾਨ ਬੁੱਧੀਜੀਵੀ ਅਤੇ ਸਾਹਿਤਕਾਰ ਸਨ ਸਗੋਂ ਸਿੱਖੀ ਦੇ ਲਈ ਇੱਕ ਚਾਨਣ ਮੁਨਾਰਾ ਵੀ ਬਣੇ। ਉਨ੍ਹਾਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਸੰਸਥਾਵਾਂ ਅੱਜ ਵੀ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹਨ। ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ । ਪ੍ਰੋਗਰਾਮ ਦੌਰਾਨ ਦੀਵਾਨ ਦੁਆਰਾ ਵੱਖੁਵੱਖ ਸਕੂਲਾਂ ਵਿੱਚ ਕਰਵਾਏ ਗਏ ਭਾਸ਼ਣ. ਕਾਵਿ ਉਚਾਰਨ ਅਤੇ ਪੋਟਰੇਟ ਬਨਾਉਣ ਦੇ ਜੇਤੂ ਵਿਦਿਆਰਥੀਆਂ ਬਾਰੇ ਦੱਸਦੇ ਹੋਏ ਪੋਟਰੇਟ ਪ੍ਰਤਿਯੋਗਤਾ ਦੀਆਂ ਦਸ ਉਤੱਮ ਕਲਾਕ੍ਰਿਤਾਂ ਬਨਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸੈਮੀਨਾਰ ਦੇ ਬੁਲਾਰਿਆਂ ਨੇ ਭਾਈ ਵੀਰ ਸਿੰਘ ਦੇ ਜੀਵਨ, ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੁਆਰਾ ਕੀਤੇ ਗਏ ਵੱਖੁਵੱਖ ਮਹੱਤਵਪੂਰਨ ਕਾਰਜਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ । ਪ੍ਰਿੰਸੀਪਲ ਸੁਖਬੀਰ ਕੌਰ ਮਾਹਲ ਨੇ ਭਾਈ ਸਾਹਿਬ ਦੀ ਸਿੱਖ ਫਿਲਾਸਫੀ ਦਾ ਜੋਰਦਾਰ ਸ਼ਬਦਾਂ ਵਿੱਚ ਜਿਕਰ ਕਰਦੇ ਹੋਏ ਭਰਪੂਰ ਚਾਨਣਾ ਪਾਇਆ। ਇਸ ਮੌਕੇ ਤੇ ਭਾਈ ਵੀਰ ਸਿੰਘ ਨਾਲ ਸੰਬੰਧਿਤ 2016 ਦਾ ਕੈਲੰਡਰ, ਨਿਰਗੁਣਿਆਰਾ’ ਮੈਗਜ਼ੀਨ ਅਤੇ ਭਾਈ ਸਾਹਿਬ ਦੀ ਸਿੱਖ ਫਿਲਾਸਫੀ ਨੂੰ ਉਜਾਗਰ ਕਰਦੀ ਕਿਤਾਬ ‘ਸਿਰਜਣ ਅਤੇ ਸਿਮਰਨ’ਵੀ ਰਿਲੀਜ ਕੀਤੀ ਗਈ। ਇਹ ਪੁਸਤਕ ਡਾ: ਹਰਚੰਦ ਸਿੰਘ ਬੇਦੀ ਦੁਆਰਾ ਲਿਖੀ ਗਈ ਹੈ।
ਮੁ’ਖ ਮਹਿਮਾਨ ਡਾ: ਆਰ. ਐਸ. ਬਾਵਾ ਨੇ ਭਾਈ ਸਾਹਿਬ ਵਰਗੀ ਅਦੁੱਤੀ ਸ਼ਖਸੀਅਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਸ਼ਵ ਪੱਧਰ ਤੇ ਉਨ੍ਹਾਂ ਦੀ ਇੱਕ ਨਿਵੇਕਲੀ ਪਹਿਚਾਣ ਦੀ ਗ’ਲ ਕੀਤੀ। ਉਨ੍ਹਾਂ ਕਿਹਾ ਕਿ ਕੁਦੱਰਤ ਪੇ੍ਰਮੀ ਭਾਈ ਸਾਹਿਬ ਆਪਣੀਆਂ ਰਚਨਾਵਾਂ ਨਾਲ ਹਮੇਸ਼ਾਂ ਹੀ ਜਿਊਂਦੇ ਰਹਿਣਗੇ।ਉਨ੍ਹਾ ਕਿਹਾ ਕਿ ਚੰਡੀਗੜ੍ਹ ਯੁਨੀਵਰਸਿਟੀ ਭਾਈ ਵੀਰ ਸਿੰਘ ਜੀ ਦੇ ਖੋਜ ਕਾਰਜ ਨੂੰ ਸਰਪ੍ਰਸਤੀ ਦੇਵੇਗੀ। ਡਾ: ਦਰਸ਼ਨ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਜਿਹੀ ਅਧਿਆਤਮਕ ਸ਼ਖਸੀਅਤ ਹਰ ਇੱਕ ਲਈ ਪੱਥ ਪ੍ਰਦਰਸ਼ਕ ਹੈ ਜਿਨ੍ਹਾਂ ਨੇ ਸਿੱਖੀ ਨੂੰ ਰੂਹਾਨੀਅਤ ਦਾ ਮੋੜ ਦਿੱਤਾ। ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸੈਮੀਨਾਰ ਦੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸੱਕਤਰ ਸz. ਨਰਿੰਦਰ ਸਿੰਘ ਖੁਰਾਣਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਸਥਾਨਕ ਪ੍ਰਧਾਨ ਸ. ਨਿਰਮਲ ਸਿੰਘ, ਸ. ਹਰਮਿੰਦਰ ਸਿੰਘ ਮੈਂਬਰ ਇੰਚਾਰਜ, ਡਾ: ਜਸਬੀਰ ਸਿੰਘ ਸਾਬਰ, ਡਾ: ਹਰਚੰਦ ਸਿੰਘ ਬੇਦੀ, ਡਾ: ਐਸ. ਪੀ. ਸਿੰਘ, ਸ. ਰਣਬੀਰ ਸਿੰਘ ਚੋਪੜਾ, ਸ. ਸਰਬਜੀਤ ਸਿੰਘ, ਸ. ਕੁਲਜੀਤ ਸਿੰਘ, ਬੀਬੀ ਕਿਰਨਜੋਤ ਕੌਰ, ਸ. ਸੰਤੋਖ ਸਿੰਘ, ਸੇਠੀ ਸ. ਮਨਜੀਤ ਸਿੰਘ ਮੰਜਲ, ਸ. ਨਿਰੰਜਨ ਸਿੰਘ, ਪਿ੍ਰੰਸੀਪਲ ਜਗਦੀਸ਼ ਸਿੰਘ, ਸ. ਬਲਦੇਵ ਸਿੰਘ ਚੌਹਾਨ, ਡਾ: ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ, ਡਾ: ਐਚ. ਐਸ. ਸੰਧੂ, ਸ. ਰਮਨੀਕ ਸਿੰਘ ਅਤੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਹਾਜ਼ਰ ਸਨ। ਸਟੇਜ ਸੱਕਤਰ ਦੀ ਭੁਮਿਕਾ ਡਾ: ਜਸਵਿੰਦਰ ਸਿੰਘ ਢਿੱਲੋਂ ਆਨਰੇਰੀ ਸੱਕਤਰ ਐਜੂਕੇਸ਼ਨਲ ਕਮੇਟੀ ਨੇ ਬਾਖੂਬੀ ਨਿਭਾਈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply