Friday, July 24, 2026

ਜੇ ਸੂਬਾ ਤੇ ਦੇਸ਼ ਤਰੱਕੀ ਕਰ ਰਿਹਾ ਹੈ ਤਾਂ ਕਿਸਾਨ ਖੁੁਦਕੁਸ਼ੀਆਂ ਦੇ ਰਾਹ ਕਿਉਂ – ਪ੍ਰਿੰ. ਤਰਸਿੱਕਾ

ਚੌਂਕ ਮਹਿਤਾ, 6 ਦਸੰਬਰ (ਜੋਗਿੰਦਰ ਸਿੰਘ ਮਾਣਾ) – ਭਾਰਤ ਦੇ ਹਰ ਸੂਬੇ ਅੰਦਰ ਹਰ ਰੋਜ਼ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਣ ਗਰੀਬੀ ਤੇ ਕਰਜ਼ੇ ਦੀਆਂ ਭਾਰੀਆਂ ਪੰਡਾਂ ਦੇ ਸਤਾਏ ਕਿਸਾਨ ਮਜ਼ਬੂਰਨ ਖੁੁਦਕੁਸ਼ੀਆਂ ਕਰ ਰਹੇ ਹਨ। ਪਰ ਸਾਡੀਆਂ ਸੂਬਾ ਤੇ ਕੇਂਦਰੀ ਸਰਕਾਰਾਂ ਕਹਿੰਦੀਆਂ ਆ ਰਹੀਆਂ ਨੇ ਦੇਸ਼ ਤਰੱਕੀ ਦੇ ਰਾਹ ‘ਤੇ ਹੈ। ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਸੁੁੁਨਣ ਬਾਅਦ ਪੱਤਰਕਾਰਾਂ ਨਾਲ ਸਾਂਝੇ ਕੀਤੇ ।ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਕਿੰਨੇ ਦੁੁੱਖ ਦੀ ਗੱਲ ਹੈ ਕਿ ਕਿਸਾਨ ਵੀਰਾਂ ਦੀਆਂ ਵੋਟਾਂ ਸਦਕਾ ਸ਼ਾਸਕ ਦੇਸ਼ ਦੀ ਸੱਤਾ ਹੱਥਿਆਉੁਂਦੇ ਹਨ ਤੇ ਫਿਰ ਕਿਸਾਨਾਂ ਨੂੰ ਹੀ ਭੁੁੱਲ ਜਾਂਦੇ ਹਨ।ਜਿਸ ਕਰਕੇ ਕਿਸ਼ਾਨਾਂ ਨੂੰ ਜਿਆਦਾ ਸਮਾਂ ਰੋਸ ਮਜ਼ਾਹਰੇ, ਰੈਲੀਆਂ, ਧਰਨੇ, ਅਰਥੀ ਫੂੂੂੂਕ ਮੁਜ਼ਾਹਰੇ ਕਰਦੇ ਰਹਿੰਦੇ ਹਨ ਪਰ ਸੁਣਵਾਈ ਕੋਈ ਨਹੀ ਹੁੰਦੀ। ਲੇਕਿਨ ਵੋਟਾਂ ਦੇ ਦਿਨ ਨੇੜੇ ਆਉਣ ‘ਤੇ ਫਿਰ ਉਹੀ ਸਿਆਸੀ ਅਗੂ ਕਿਸਾਨਾਂ ਨਾਲ ਲਾਰੇ ਤੇ ਝੂਠੀਆਂ ਸਾਂਝਾਂ ਪਾ ਕੇ ਉਨਾਂ ਦਾ ਸੋਸ਼ਣ ਕਰਦੇ ਹਨ ਅਤੇ ਕਿਸਾਨ ਵੀਰ ਵੂੀ ਇੰਨਾਂ ਦੀ ਸਿਆਸਤ ਦੇ ਸਿਕਾਰ ਹੋ ਜਾਂਦੇ ਹਨ।ਉਨਾਂ ਨੇ ਸੂੂੂਬਾ ਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਉੁਹ ਖੱਜਲ ਖਰਾਬ ਹੋ ਰਹੇ ਕਿਸਾਨ ਵੀਰਾਂ ਦੀ ਬਾਂਹ ਫੜਣ ਅਤੇ ਉਨਾਂ ਦੀਆਂ ਮੁਸ਼ਕਲਾਂ ਸਮਝਣ ਤਾਂ ਕਿ ਇਹ ਦੇਸ਼ ਦੇ ਅੰਨ ਦਾਤਿਆਂ ਘਰਾਂ ਦੀਆਂ ਮਜਬੂਰੀਆਂ ਕਾਰਣ ਖੁਦਕੁਸ਼ੀਆਂ ਦੇ ਰਾਹ ਪੈਣ ਤੋਂ ਬਚਾਇਆ ਜਾ ਸਕੇ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply