
ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਰਕਾਰ ਅਧੀਨ ਨੈਸ਼ਨਲ ਇੰਸਟੀਚਿਉਟ ਮੈਟਲੀ ਹੈਡੀਕੇਪਡ ਡਿਪਾਰਟਮੈਂਟ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਸਕੂਲਾਂ ਵਿੱਚ ਪੜਨ ਵਾਲੇ ਐਸ.ਸੀ/ਐਸ.ਟੀ 15-18 ਸਾਲ ਦੇ ਮੰਦਬੁੱਧੀ ਬੱਚਿਆਂ ਲਈ ਇੱਕ ਲੈਪਟੋਪ ਤਿਆਰ ਕੀਤਾ ਗਿਆ ।ਜਿਸ ਦੇ ਵਿੱਚ ਪੂਰੇ ਪੰਜਾਬ ਸਟੇਟ ਨੂੰ ਕੁੱਲ 147 ਲੈਪਟਾਪ ਸਿਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਅਤੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪ੍ਰਦੀਪ ਅਗਰਵਾਲ ਦੀ ਅਗਵਾਈ ਹੇਠ ਵਿਸ਼ਵ ਵਿਕਲਾਂਗਤਾ ਦਿਵਸ ਤੇ ਵੰਡੇ।ਜਿਸ ਵਿੱਚ ਬਠਿੰਡਾ ਜਿਲ੍ਹੇ ਦੇ 15 ਮੰਦਬੁੱਧੀ ਬੱਚੇ ਚੁੱਣੇ ਗਏ ਅਤੇ ਉਹਨਾਂ ਨੂੰ ਲੈਪਟੋਪ ਵੰਡੇ ਗਏ। ਜਿਸ ਵਿੱਚ (ਗਗਨਦੀਪ ਸਿੰਘ, ਕਮਲਦੀਪ ਕੌਰ, ਅਵਤਾਰ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਸੁਖਚੈਨ ਸਿੰਘ, ਅਮਨਦੀਪ ਕੌਰ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ, ਰਣਜੀਤ ਸਿੰਘ, ਸਿਮਰਨਜੀਤ ਸਿੰਘ, ਜਗਦੀਪ ਕੌਰ, ਰਾਹੁਲ ਕੁਮਾਰ ਅਤੇ ਸੁਖਦੀਪ ਸਿੰਘ ) ਸ਼ਾਮਿਲ ਸਨ। ਇਹ ਖਾਸ ਲੈਪਟਾਪ ਮੰਦਬੁੱਧੀ ਬੱਚਿਆਂ ਦੇ ਲਈ ਤਿਆਰ ਕੀਤੇ ਗਏ ਹਨ, ਜਿਸ ਵਿੱਚ ਬੱਚਾ ਦੇਖ ਕੇ, ਸੁਣ ਕੇ ਅਤੇ ਤਸਵੀਰਾਂ ਦੇਖ ਕੇ ਸੌਖੇ ਤਰੀਕੇ ਨਾਲ ਸਮਝ ਸਕਦਾ ਹੈ ਅਤੇ ਜਾਇਦਾ ਮੰਨ ਲਾ ਕੇ ਪੜਾਈ ਕਰ ਸਕਦਾ ਹੈ। ਇਹਨਾਂ ਬੱਚਿਆਂ ਦੀ ਹੌਸਲਾਂ ਅਫਜਾਈ ਵਾਸਤੇ ਬਠਿੰਡਾ ਜਿਲ੍ਹੇ ਦੇ ਰਾਜਿੰਦਰ ਸਿੰਘ ਜਿਲ੍ਹਾ ਸਿੱਖਿਆ ਅਫਸਰ, ਸ੍ਰੀਮਤੀ ਅੰਜੂ ਗੁਪਤਾ ਉਪ ਜਿਲ੍ਹਾ ਸਿੱਖਿਆ ਅਫਸਰ, ਡੀ.ਆਰ.ਪੀ. ਰਾਜਵੀਰ ਸਿੰਘ, ਜਿਲ੍ਹਾ ਸਪੈਸ਼ਲ ਐਜੂਕੇਟਰ ਦੇਵੇਦਰ ਕੁਮਾਰ ਅਤੇ ਸਮੂਹ ਰਿਸੋਰਸ ਟੀਚਰ ਹਾਜ਼ਰ ਸਨ, ਤਾਂ ਜੋ ਬੱਚਿਆਂ ਦਾ ਭੱਵਿਖ ਵਧੀਆਂ ਬਣ ਸਕੇ।
Punjab Post Daily Online Newspaper & Print Media