Thursday, September 10, 2026

ਡੀ.ਏ.ਵੀ. ਪਬਲਿਕ ਸਕੂਲ ਨੇ ਹਥਿਅਰਬੱਧ ਸੈਨਾ ਝੰਡਾ ਦਿਵਸ ਮਨਾਇਆ

PPN0712201506

ਅੰਮ੍ਰਿਤਸਰ, 7 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਹੜੇ ਵਿੱਚ ਅੱਜ ਸੈਨਾ ਝੰਡਾ ਦਿਵਸ ਮਨਾਇਆ ਗਿਆ। ਇਸ ਸਮੇਂ ਦਾ ਮੁੱਖ ਉਦੇਸ਼ ਸਿਪਾਹੀਆਂ ਵੱਲੋਂ ਦੇਸ਼ ਦੀ ਸੁਰੱਖਿਆ ਅਤੇ ਸਮੇਂਸ਼ਸਮੇਂ ਤੇ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਸੀ। ਵਿਦਿਆਰਥੀਆਂ ਨੇ ਉਨ੍ਹਾਂ ਸਿਪਾਹੀਆਂ ਦੀ ਬਹਾਦੁਰੀ ਨੂੰ ਯਾਦ ਕਰਦੇ ਹੋਏ ਦੇਸ਼ਸ਼ਭਗਤੀ ਦੇ ਗੀਤ ਅਤੇ ਕਵਿਤਾਵਾਂ ਬੋਲੀਆਂ ਜਿਹੜੇ ਕਿ ਸੀਮਾਂ ਸੁਰੱਖਿਆ ਤੇ ਬਾਹਰਲੇ ਹਮਲਾਵਰਾਂ ਤੋਂ ਦੇਸ਼ ਨੂੰ ਬਚਾਉਣ ਲਈ ਤਿਆਰ ਰਹਿੰਦੇ ਸਨ। ਜਲ ਥਲ ਅਤੇ ਅਕਾਸ਼ ਤਿੰਨੋਂ ਸੈਨਾਵਾਂ ਦੇ ਕੰਮ ਵਿਚ ਲੱਗੇ ਹੋਏ ਅਤੇ ਰਿਟਾਇਰ ਬਹਾਦੁਰ ਸਿਪਾਹੀ ਮਿਲ ਕੇ ਏਕਤਾ ਦੇ ਸੰਕਲਪ ਨੂੰ ਦਰਸਾਉਣ ਲਈ ਹਰ ਸਾਲ 7 ਦਸੰਬਰ ਨੂੰ ਝੰਡਾ ਦਿਵਸ ਮਨਾਉਂਦੇ ਹਨ। ਵਿਦਿਆਰਥੀਆਂ ਨੇ ਉਨ੍ਹਾਂ ਦੇ ਤਿਆਗ, ਦੇਸ਼ਸ਼ਭਗਤੀ ਤੇ ਭਾਈਚਾਰੇ ਪ੍ਰਤੀ ਸ਼ਰਧਾ ਦਿਖਾਈ ਅਤੇ ਸਹੁੰ ਖਾਧੀ ਕਿ ਉਹ ਵੀ ਇਸ ਸੇਵਾ ਭਾਵਨਾ ਨਾਲ ਆਪਣੀ ਇੱਛਾ ਅਨੁਸਾਰ ਰਾਸ਼ਟਰ ਦੀ ਸੇਵਾ ਕਰਨਗੇ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸ਼ੁੱਭਸ਼ਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਇਹੋ ਜਿਹੇ ਕੰਮ ਕਰੋ ਜਿਸ ਨਾਲ ਦੇਸ਼ ਨੂੰ ਉਨ੍ਹਾਂ ਤੇ ਮਾਣ ਹੋਵੇ।  ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਸੈਨਿਕਾਂ ਦੀ ਵੀਰਤਾ ਤੇ ਤਿਆਗ ਨੂੰ ਯਾਦ ਕਰਨ ਲਈ ਕਿਹਾ ਜਿੰਨ੍ਹਾਂ ਨੇ ਦੇਸ਼ ਨੂੰ ਇਕਜੁੱਟ ਬਣਾ ਕੇ ਰੱਖਣ ਲਈ ਆਪਣੇ ਜੀਵਨ ਕੁਰਬਾਨ ਕਰ ਦਿੱਤੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਾਂਤੀ ਤੇ ਲੜਾਈ ਦੋਨੋਂ ਸਮੇਂ ਵਿਚ ਹੀ ਸਾਨੂੰ ਉਨ੍ਹਾਂ ਸੈਨਾਵਾਂ ਦੀਆਂ ਸ਼ਾਨਦਾਰ ਉਪਲਬੱਧੀਆਂ ਤੇ ਸੇਵਾਵਾਂ ਦੇ ਪ੍ਰਤੀ ਸਲਾਮ ਕਰਨ ਤੇ ਮਾਣ ਹੋਣਾ ਚਾਹੀਦਾ ਹੈ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply