ਅੰਮ੍ਰਿਤਸਰ, 7 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁ੍ਰਰੂ ਨਾਨਕ ਦੇਵ ਯੂਨੀਵਰਸਿਟੀ, ਵੱਲੋ ਮਾਰਚ/ਅਪ੍ਰੈਲ, 2016 ਵਿੱਚ ਲਈਆਂ ਜਾਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਦਾਖਲਾ ਫਾਰਮ ਮੈਨੂਅਲ (ਨਿੱਜੀ) ਤੋਰ ਤੇ ਯੂਨੀਵਰਸਿਟੀ ਇਨਕੁਆਰੀ ਕਾਊਟਰ ਤੇ ਲਏ ਜਾਣਗੇ। ਵਿਦਿਆਰਥੀਆਂ ਵੱਲੋ ਬਿਨਾਂ ਲੇਟ ਫੀਸ ਫਾਰਮ ਭਰਨ ਦੀ ਆਖਰੀ ਮਿਤੀ 24 ਦਸੰਬਰ 2015 ਤੱਕ ਹੈ। ਜਿਸ ੳਪਰੰਤ 250 ਰੁਪੈ ਲੇਟ ਫੀਸ ਨਾਲ ਇੱਕ ਜਨਵਰੀ 2016 ਤੱਕ ਇਸੇ ਤਰਾਂ 500 ਰੁਪੈ ਲੇਟ ਫੀਸ ਨਾਲ 12 ਜਨਵਰੀ 2016 ਤੱਕ, 1000 ਰੁਪੈ ਲੇਟ ਫੀਸ ਨਾਲ 22 ਜਨਵਰੀ 2016, 2000 ਰੁਪੈ ਲੇਟ ਫੀਸ ਨਾਲ 2 ਫਰਵਰੀ 2016, 3000 ਹਜ਼ਾਰ ਰੁਪੈ ਲੇਟ ਫੀਸ ਨਾਲ 12, ਫਰਵਰੀ 2016, ਤੱਕ ਹੋਵੇਗੀ।ਇਸੇ ਤਰਾਂ 23 ਫਰਵਰੀ 2016 ਤੱਕ 4000 ਰੁਪੈ ਲੇਟ ਫੀਸ ਅਤੇ 5000 ਹਜਾਰ ਲੇਟ ਨਾਲ ਫੀਸ 3 ਮਾਰਚ ਅਤੇ 6000 ਰੁਪੈ ਲੇਟ ਫੀਸ ਨਾਲ 11 ਮਾਰਚ 2016 ਤੱਕ ਦਾਖਲਾ ਭਰਿਆ ਜਾ ਸਕਦਾ ਹੈ। ਇਸ ਸਬੰਧ ਵਿਚ ਪ੍ਰੋਫੈਸਰ ਇੰਚਾਰਜ ਡਾ. ਰੇਨੂੰ ਭਾਰਦਵਾਜ ਨੇ ਦੱਸਿਆ ਕਿ 1000 ਰੁਪੈ ਪ੍ਰਤੀ ਦਿਨ ਲੇਟ ਫੀਸ ਨਾਲ ਅਤੇ ਪ੍ਰੀਖਿਆ ਸ਼ੁਰੂ ਹੋਣ ਤੋ ਦਸ ਦਿਨ ਪਹਿਲਾਂ ਤੱਕ ਵੀ ਵਿਦਿਆਰਥੀ ਆਪਣੇ ਦਾਖਲਾ ਫਾਰਮ ਭਰ ਸਕਦੇ ਹਨ।ਉਨਾਂ ਇਹ ਵੀ ਦੱਸਿਆ ਕਿ ਹਰੇਕ ਅੰਤਿਮ ਮਿਤੀ ਬਾਅਦ ਗਰੇਸ ਪੀਰੀਅਡ ਵਜੋ ਤਿੰਨ ਕੰਮ ਵਾਲੇ ਦਿਨ ਪਹਿਲਾ ਹੀ ਸ਼ਾਮਲ ਕਰ ਦਿੱਤੇ ਗਏ ਹਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media