Tuesday, June 16, 2026

ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਨੇ 16ਵੀਂ ਵਰੇਗੰਢ ਮਨਾਈ

PPN0712201511

ਖਾਲੜਾ, 7 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੌਲਣ)- ਕਸਬਾ ਖਾਲੜਾ ਵਿਖੇ ਅੱਜ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਨੇ ਜਾਗੋ ਪੰਜਾਬ ਰੈਲੀ ਚੇਅਰਮੈਨ ਅਜੇ ਕੁਮਾਰ ਚੀਨੂੰ ਅਤੇ ਪੰਜਾਬ ਲੀਗਲ ਐਡਵਾਈਸਰ ਪਰਮਿੰਦਰ ਸਿੰਘ ਹੀਰਾ ਦੀ ਅਗਵਾਈ ‘ਚ ਕੀਤੀ।ਵੱਡੀ ਰੈਲੀ ਨੂੰ ਉਚੇਚੇੇ ਤੋਰ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ ਮਹੰਤ ਰਮਸ਼ਾ ਨੰਦ ਸਰਸਵਤੀ ਰਾਸਟਰੀ ਪ੍ਰਧਾਨ ਅਤੇ ਪੰਜ਼ਾਬ ਪ੍ਰਧਾਨ ਤਰੁਨ ਸ਼ਰਮਾ, ਤਰਾਾ ਚੰਦ, ਭਗਤ ਜੁਗਲ ਮਹਾਜਨ ਦੋਵੇਂ ਸੈਕਟਰੀ ਪੰਜਾਬ ਅਤੇ ਸੱਤਪਾਲ ਲੱਕੀ ਰੈਲੀ ਨੂੰ ਸੰਬੋਧਨ ਉਕਤ ਅਹੁੱਦੇਦਾਰਾਂ ਨੇ ਕਿਹਾ ਕਿ ਕੇਦਰ ਅਤੇ ਪੰਜ਼ਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ, ਜਿਸ ਕਾਰਨ ਲੋਕ ਇਨਸਾਫ ਲੈਣ ਲਈ ਦਰ ਦਰ ਦੀਆ ਠੋਕਰਾਂ ਖਾਣ ਲਈ ਮਜਬੂਰ ਹਨ ਨੋਜਵਾਨ ਨਸ਼ੇ ਦੀ ਗ੍ਰਿਫਤ ਵਿਚ ਆ ਗਿਆ ਹੈ, ਜਿਸ ਦਾ ਆਉਣ ਵਾਲੇ ਸਮੇ ਵਿਚ ਬਹੁਤ ਮਾੜਾ ਪ੍ਰਭਾਵ ਵੇਖਣ ਨੂੰ ਮਿਲੇਗਾ। ਉਹਨਾ ਕਿਹਾ ਕਿ ਜਾਗੋ ਪੰਜ਼ਾਬ ਰੈਲੀ ਦਾ ਮੁੱਖ ਮਕਸਦ ਨੋਜਵਾਨਾਂ ਨੂੰ ਨਸ਼ਿਆਂ ਤੋ ਬਚਾਉਣਾ ਅਤੇ ਭ੍ਰਿਸ਼ਟ ਅਫਸਰਾਂ ਨੂੰ ਨੱਥ ਪਾਉਣਾ ਹੈ।ਇਸ ਮੋਕੇ ਜਿਲਾ ਪ੍ਰਧਾਨ ਪਰਵਿੰਦਰਜੀਤ ਸਿੰਘ, ਪਲਵਿੰਦਰ ਸਿੰਘ, ਵਿਕਟਰ ਮਸ਼ੀਹ ਯੂਥ ਪ੍ਰਧਾਨ, ਕਵਲਦੀਪ ਸ਼ਾਭੀ, ਗੁਰਪ੍ਰੀਤ ਸਿੰਘ ਗੋਲਾ, ਸਰਿੰਦਰ ਬਿਟੂ, ਇੰਦਰਜੀਤ ਸਿੰਘ, ਬਾਜ ਸਿੰਘ, ਗੁਰਵਿੰਦਰ ਸਿੰਘ ਗੋਰੀ, ਅਮਰਜੀਤ ਸਿੰਘ, ਦਰਸ਼ਨ ਲਾਲ, ਕਾਬਲ,ਗੁਲਜਾਰ, ਸੁਖਰਾਜ ਸਿੰਘ ਕੱਚਾ ਪੋੱਕਾ, ਡਾ. ਸਤਨਾਮ ਸਿੰਘ, ਮੈਡਮ ਮਹਿਕਪ੍ਰੀਤ ਕੋਰ ਅਤੇ ਮਨਜੀਤ ਕੋਰ ਆਦਿ ਪਤਵੰਤੇ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply