Friday, September 25, 2026

ਧੁੰਦ ਦੇ ਕਾਰਨ ਸੱਤ ਵਿਅਕਤੀਆਂ ਦੀ ਮੌਤ – ਦੋ ਗੰਭੀਰ ਜਖ਼ਮੀ

ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 2015 ਦੀ ਅੰਤ ਵਿੱਚ ਪਹਿਲੇ ਪਹਿਲ ਠੰਡ ਦੀ ਸ਼ੁਰੂਆਤ ਅਤੇ ਧੁੰਦ ਦੇ ਕਾਰਨ ਬਠਿੰਡਾ ਵਿਖੇ ਵੱਖ ਵੱਖ ਹਾਦਸਿਆ ਵਿੱਚ ਸੱਤ ਵਿਅਕਤੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ -ਡਬਵਾਲੀ ਮਾਰਗ ਤੇ ਪਿੰਡ ਮਛਾਣਾ ਕੋਲ ਜੀਪ ਅਤੇ ਟਰਾਲੇ ਦੀ ਭਿਆਨਕ ਟੱਕਰ ਵਿਚ ਇੱਕ ਬੱਚੀ ਸਮੇਤ ਚਾਰ ਦੀ ਮੌਤ ਅਤੇ ਦੋ ਗੰਭੀਰ ਜਖ਼ਮੀ ਹੋ ਗਏ। ਲਹਿਰਾ ਮੁਹੱਬਤ ਤੋ ਹਰਿਆਣਾ ਦੇ ਜੋਗੇਵਾਲਾ ਜਾ ਰਹੇ ਜੀਪ ਸਵਾਰ ਜਦੋ ਮਛਾਣਾ ਨਜਦੀਕ ਪਹੁੰਚੇ ਤਾਂ ਕੋਹਰੇ ਕਾਰਨ ਇਨ੍ਹਾਂ ਦੀ ਟੱਕਰ ਸਾਹਮਣੇ ਆ ਰਹੇ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ।ਜਿਸ ਕਾਰਨ ਮੇਜਰ ਸਿੰਘ ਪੁੱਤਰ ਬਲਵੰਤ ਸਿੰਘ, ਜਰਨੈਲ ਕੌਰ ਪਤਨੀ ਮੇਜਰ ਸਿੰਘ, ਜਗਦੇਵ ਕੌਰ ਪਤਨੀ ਕਾਕਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋ ਕਿ ਗੰਭੀਰ ਰੂਪ ਵਿਚ ਜਖ਼ਮੀ ਨਵਰੀਤ ਕੌਰ ਪੁੱਤਰੀ ਮਨਪ੍ਰੀਤ ਸਿੰਘ ਨੇ ਹਸਪਤਾਲ ਆ ਕੇ ਦਮ ਤੌੜ ਦਿੱਤਾ। ਇਨ੍ਹਾਂ ਨਾਲ ਜਾ ਰਹੀਆ ਦੋ ਔਰਤਾਂ ਸੁਖਪਾਲ ਕੌਰ ਪਤਨੀ ਹਰਬੰਸ ਸਿੰਘ ਅਤੇ ਸੁਖਪ੍ਰੀਤ ਕੌਰ ਪਤਨੀ ਮਨਪ੍ਰੀਤ ਸਿੰਘ ਜੋ ਗੰਭੀਰ ਰੁੂਪ ਵਿਚ ਜਖ਼ਮੀ ਹੋ ਗਈਆਂ ਸਨ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ਪਹੁੰਚੇ ਐਸ. ਐਚ. ਓ ਰਾਮਾਂ ਥਾਣਾ ਗੁਰਸ਼ੇਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply