ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਡੱਬਵਾਲੀ ਓਵਰ ਬ੍ਰਿਜ ਦੇ ਹੇਠਾ ਰੇਲਵੇ ਫਾਟਕ ਦੇ ਕੋਲੋਂ ਕਪੜੇ ਵਿੱਚ ਲਪੇਟਿਆ ਹੋਇਆ ਇਕ ਨਵਜਾਤ ਲੜਕੇ ਦੀ ਲਾਸ਼ ਮਿਲਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੇ ਲਾਇਫ਼ ਸੇਵਿੰਗ ਬ੍ਰਿਗੇਡ ਵਰਕਰ ਵਿੱਕੀ, ਨਿਤਿਸ਼ ਸੈਨ, ਸੰਦੀਪ ਗਿੱਲ ਘਟਨਾ ਸਥਾਨ ‘ਤੇ ਪੁੱਜੇ ਅਤੇ ਥਾਨਾ ਜੀ ਆਰ ਪੀ ਨੂੰ ਸੂਚਨਾ ਦਿੱਤੀ ਜੀ ਆਰ ਪੀ ਦੇ ਜਵਾਨਾ ‘ਤੇ ਪਹੁੰਚਣ ‘ਤੇ ਲਾਸ਼ ਦੀ ਪੜਤਾਲ ਕੀਤੀ ਗਈ, ਜਿਸ ‘ਤੇ ਪਾਇਆ ਗਿਆ ਕਿ ਬੱਚੇ ਦਾ ਜਨਮ ਇਕ ਦਿਨ ਪਹਿਲਾਂ ਦਾ ਹੈ। ਸਹਾਰਾ ਜਨ ਸੇਵਾ ਦਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਕਿਸੀ ਕੁਆਰੀ ਮਾਂ ਨੇ ਆਪਣਾ ਪਾਪ ਛਪਾਉਣ ਦੇ ਲਈ ਬੱਚੇ ਨੂੰ ਜਨਮ ਦੇ ਕੇ ਸੁੱਟ ਦਿੱਤਾ ਅਤੇ ਠੰਡ ਦੇ ਕਾਰਨ ਬੱਚੇ ਦੀ ਮੌਤ ਹੋ ਗਈ, ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਭੇਜਿਆ ਗਿਆ। ਇਸ ਤੋਂ ਇਲਾਵਾ ਰਾਤ ਦੇ ਸਮੇਂ ਇਕ ਨਸ਼ੇੜੀ ਨੌਜਵਾਨ ਨੇ ਇਕ ਬਜ਼ੁਰਗ ‘ਤੇ ਇੱਟਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਬਜ਼ੁਰਗ ਨੂੰ ਹਸਪਤਾਲ ਦਾਖ਼ਲ ਕਰਵਾਇਆ ਬਜ਼ੁਰਗ ਦੀ ਖਬਰ ਲਿਖੇ ਜਾਣ ਤੱਕ ਕੋਈ ਪਹਿਚਾਣ ਨਹੀ ਹੋ ਸਕੀ ਸੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media