ਬਠਿੰਡਾ, 8 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਵਲੋਂ ਬਰਾਂਚ ਚੇਅਰਮੈਨ ਮੱਖਣ ਸਿੰਘ ਖਣਗਵਾਲ ਦੀ ਪ੍ਰਧਾਨਗੀ ਹੇਠ ਨਿਗਰਾਨ ਇੰਜਨੀਅਰ ਪੰਜਾਬ ਵ/ਸ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ਼ ਦਫ਼ਤਰ ਦੇ ਅੱਗੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਣ ਕਰਦਿਆਂ ਆਗੂ ਰਾਜ ਕੁਮਾਰ ਗਰੋਵਰ, ਜਨਰਲ ਸੈਕਟਰੀ ਹਰਬੰਸ ਸਿੰਘ ਚੰਧੜ, ਗੰਗਾ ਦੱਤ, ਕੁਲਵਿੰਦਰ ਸਿੰਘ, ਅਮਰ ਸਿੰਘ, ਅਮਰਜੀਤ ਸਿੰਘ, ਰਮੇਸ਼ ਕੁਮਾਰ ਮਾਨਸਾ ਨੇ ਦੱਸਿਆ ਕਿ ਨਿਗਰਾਨ ਇੰਜਨੀਅਰ ਵਲੋਂ ਫੀਲਡ ਕਾਮਿਆਂ ਦੀਆਂ ਮੰਗਾਂ ਦਾ ਨਿਪਟਾਰਾ ਨਹੀ ਕੀਤਾ ਜਾ ਰਿਹਾ, ਇਨ੍ਹਾਂ ਮੰਗਾਂ ਸਬੰਧੀ ਜਥੇਬੰਦੀ ਪਹਿਲਾਂ ਵੀ ਸੰਘਰਸ਼ ਕਰ ਚੁੱਕੀ ਹੈ। ਉਸ ਸਮੇਂ ਅਧਿਕਾਰੀਆਂ ਨੇ ਮੰਗਾਂ ਦਾ ਸਹੀ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਫੀਲਡ ਕਾਮਿਆਂ ਦੇ ਕੇਡਰ ਬਦਲਣੇ ਅਤੇ ਕਰਮਚਾਰੀ ਵਲੋਂ ਦਿੱਤੀ ਆਪਮੁਨ ਅਨੁਸਾਰ ਆਹੁੱਦਾ ਬਦਲਣਾ, ਰਹਿੰਦੇ ਕਰਮਚਾਰੀਟਾ ਦੇ ਆਹੁੱਦੇ ਬਦਲਣਾ, ਕੰਨਟਰੈਕਟ ਕਾਮਿਆਂ ਦੀਆਂ ਤਨਖਾਹਾਂ ਬੈਂਕਾਂ ਰਾਹੀਂ ਦੇਣੀਆਂ, ਪੀ ਐਫ ਦੀਆਂ ਸਲਿੱਪਾਂ ਦੇਣੀਆਂ, ਰੈਵਿਨਿਓ ਘਪਲੇ ਦੇ ਦੋਸ਼ੀਆਂ ਨੂੰ ਸਜਾ ਦੇਣਾ ਤੇ ਕਾਰਵਾਈ ਕਰਨ ਮੰਗਾਂ ਦਾ ਨਿਪਟਾਰਾ ਨਹੀ ਕੀਤਾ ਜਾ ਰਿਹਾ। ਅੱਜ ਦੀ ਰੋਸ ਰੈਲੀ ਨੂੰ ਫੈਡਰੇਸ਼ਨ ਆਗੂ ਗੁਰਦੀਪ ਸਿੰਘ, ਜਿਲ੍ਹਾ ਸੈਕਟਰੀ ਹੰਸ ਰਾਜ ਬੀਜਵਾ, ਮੰਦਰ ਜੋਸੀ, ਪ੍ਰਕਾਸ਼ ਸਿੰਘ ਪਾਸ਼ਾ ਟੀ ਐਸ ਯੂ ਥਰਮਲ ਬਠਿੰਡਾ , ਨਛੱਤਰ ਸਿੰਘ ਐਮ.ਈ ਐਸ, ਸਤਪਾਲ ਯੂਨੀਅਨ ਆਗੂ ਪੀ ਐਸ ਈ ਬੀ ਨੇ ਸੰਬੋਧਣ ਕਰਦੇ ਹੋਏ ਸੀਵਰੇਜ ਬੋਰਡ ਦੇ ਫੀਲਡ ਕਾਮਿਆਂ ਦੀਆਂ ਮੰਗਾਂ ਦੇ ਨਿਪਟਾਰੇ ਕੀਤੇ ਜਾਣਾ ਅੰਤ ਵਿਚ ਰਾਮਜੀ ਲਾਲ ਨੇ ਅਧਿਕਾਰੀ ਦੇ ਅੜੀਅਲ ਵਤੀਰੇ ਦੀ ਨਿਖੇਧੀ ਕੀਤੀ ਤੇ ਅਧਿਕਾਰੀਆਂ ਤੋਂ ਮੰਗਾਂ ਮੰਨਣ ਦੀ ਮੰਗ ਕੀਤੀ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media