Tuesday, June 17, 2025
Breaking News

ਬਾਦਲ ਸ਼ਰਾਬ ਠੇਕੇਦਾਰਾਂ ਨੂੰ ਬਣਾ ਰਹੇ ਵਿਧਾਇਕ ਤੇ ਮੰਤਰੀ-ਡਾ. ਬਲਰਾਮ ਜਾਖੜ

Madhya Pardesh Governor Sh Balram Jhakkar Photo.clikndpik
ਫ਼ਾਜ਼ਿਲਕਾ, 27  ਅਪ੍ਰੈਲ (ਵਿਨੀਤ ਅਰੋੜਾ)-ਪੰਜਾਬ ਦੇ ਵਿਚ ਬਾਦਲ ਪਰਿਵਾਰ ਨੇ ਪਰਿਵਾਰ ਪਾਲਨ, ਪੰਜਾਬੀਆਂ ਨੂੰ ਠੱਗਣ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕੀਤਾ, ਨੌਜਵਾਨਾਂ ਨੂੰ ਨਸ਼ਿਆਂ ਵਿਚ ਲਗਾ ਕੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਹੈ, ਇਥੋਂ ਤੱਕ ਕਿ ਪੰਜਾਬ ਵਿਚ ਨਸ਼ਿਆਂ ਦਾ ਵਪਾਰ ਵਧਾਉਣ ਲਈ ਸ਼ਰਾਬ ਦੇ ਠੇਕੇਦਾਰਾਂ ਨੂੰ ਵਿਧਾਇਕ ਤੇ ਮੰਤਰੀ ਬਣਾਉਣ ਦਾ ਕੰਮ ਬਾਦਲ ਪਰਿਵਾਰ ਦੇ ਲੇਖੇ ਲਿਖਿਆ ਜਾਵੇਗਾ, ਇਹ ਸ਼ਬਦ ਭਾਰਤ ਦੀ ਲੋਕ ਸਭਾ ਦੇ ਸਾਬਕਾ ਸਪੀਕਰ, ਸਾਬਕਾ ਕੇਂਦਰੀ ਮੰਤਰੀ ਡਾ. ਬਲਰਾਮ ਜਾਖੜ ਨੇ ਫ਼ਾਜ਼ਿਲਕਾ ਸ਼ਹਿਰ ਅੰਦਰ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਕੁਮਾਰ ਜਾਖੜ ਦੇ ਹੱਕ ਵਿਚ ਰੋਡ ਸ਼ੋਅ ਕਰਨ ਉਪਰੰਤ ਸਥਾਨਕ ਚਾਕ ਘੰਟਾਘਰ ਵਿਖੇ ਜੁੜੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦਾ ਨਾਂਅ ਧੰਨ ਜੋੜਨ ਦੇ ਮਾਮਲੇ ਵਿਚ ਗਿੰਨੀਜ਼ ਬੁੱਕ ਵਿਚ ਦਰਜ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਿਤਨਾ ਫ਼ਿਰੋਜਪੁਰ ਹਲਕੇ ਦਾ ਵਿਕਾਸ ਉਨਾਂ ਨੇ ਮੈਂਬਰ ਲੋਕ ਸਭਾ ਹੁੰਦਿਆਂ ਕੀਤਾ, ਇਹ ਇਕ ਆਪਣੇ ਆਪ ਵਿਚ ਮਿਸਾਲ ਹੈ। ਉਨਾਂ ਕਿਹਾ ਕਿ ਬਾਦਲ ਖ਼ੁਦ ਨੂੰ ਪੰਜਾਬ ਦਾ ਮਸੀਹਾ ਅਖਵਾਉਂਦਾ ਹੈ, ਜਦੋਂ ਕਿ ਸਰਹੱਦੀ ਖੇਤਰ ਅੰਦਰ ਜ਼ਮੀਨਾਂ ਦੀ ਬਹਾਲੀ ਤੋਂ ਲੈ ਕੇ ਪਾਣੀਆਂ ਅਤੇ ਨਹਿਰਾਂ ਦੇ ਪੱਕੇ ਹੋਣ ਦਾ ਕੰਮ ਸਿਰਫ ਅਤੇ ਸਿਰਫ ਕਾਂਗਰਸ ਪਾਰਟੀ ਨੇ ਹੀ ਕੀਤਾ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਓ.ਐਸ.ਡੀ. ਡਾ. ਕੇ.ਵੀ. ਸਿੰਘ ਨੇ ਕਿਹਾ ਕਿ ਅੱਜ ਪੰਜਾਬ ਵਿਚੋਂ ਹੀ ਬਣਨ ਵਾਲੇ ਹਰਿਆਣਾ ਦੇ ਸਾਹਮਣੇ ਪੰਜਾਬ ਵਿਕਾਸ ਪੱਖੋਂ ਕਾਫੀ ਪਿਛੇ ਰਹਿ ਗਿਆ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਉਹ ਸ੍ਰੀ ਸੁਨੀਲ ਕੁਮਾਰ ਜਾਖੜ ਨੂੰ ਵੋਟਾਂ ਪਾ ਕੇ ਜਿਤਾਉਣ। ਇਸ ਮੌਕੇ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਡਾ. ਯਸ਼ਪਾਲ ਜੱਸੀ, ਦੇਸ ਰਾਜ ਜੰਡਵਾਲੀਆ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਦੇਹਾਤੀ, ਸੁਰਿੰਦਰ ਕਾਲੜਾ ਪ੍ਰਧਾਨ ਸ਼ਹਿਰੀ ਨੇ ਵੀ ਸੰਬੋਧਨ ਕਰਦਿਆਂ ਜਾਖੜ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜੈਪਾਲ ਸਿੰਘ ਸੰਧੂ, ਚੌਧਰੀ ਹਰਭਗਵਾਨ ਕੰਬੋਜ ਐਡਵੋਕੇਟ, ਰੌਸ਼ਨ ਲਾਲ ਖੁੰਗਰ, ਕੇਵਲ ਕਾਮਰਾ ਸਾਬਕਾ ਪ੍ਰਧਾਨ ਨਗਰ ਕਾਸਲ, ਰਾਜਿੰਦਰ ਸਿੰਘ ਬਰਾੜ,ਰਾਜਿੰਦਰ ਰਿਣਵਾ ਸਾਬਕਾ ਚੇਅਰਮੈਨ, ਰਵੀ ਕਾਂਤ ਰਿਣਵਾ, ਪਰਮਜੀਤ ਸਿੰਘ ਪੰਮੀ, ਦਵਿੰਦਰ ਸਚਦੇਵਾ, ਜਗਦੇਵ ਸਿੰਘ ਬਰਾੜ, ਰਛਪਾਲ ਸਿੰਘ ਬਰਾੜ ਅਭੁੱਨ, ਹਰਪ੍ਰੀਤ ਸਿੰਘ ਬਰਾੜ ਜੋੜਕੀ, ਗੁਰਵੰਤ ਸਿੰਘ ਬਰਾੜ, ਚੌਧਰੀ ਰਾਮ ਚੰਦ, ਅਸ਼ੋਕ ਵਾਟਸ, ਰੋਹਿਤ ਰਿਣਵਾ ਸਰਪੰਚ, ਹਰਮਿੰਦਰ ਸਿੰਘ ਦੁਰੇਜਾ, ਸਿਧਾਰਥ ਰਿਣਵਾ, ਸਤਿਆਜੀਤ ਝੀਝਾ, ਹੰਸ ਰਾਜ ਸ਼ਰਮਾ, ਅਸ਼ੋਕ ਸੋਨੀ, ਡਾ. ਅਮਰ ਲਾਲ ਬਾਘਲਾ,ਬਲਕਾਰ ਸਿੰਘ ਸਿੱਧੂ, ਰਾਜ ਕੁਮਾਰ ਖੁੰਗਰ, ਰੌਸ਼ਨ ਲਾਲ ਭੁਸਰੀ, ਸਤਪਾਲ ਭੁਸਰੀ, ਕ੍ਰਿਸ਼ਨ ਸ਼ਰਮਾ, ਡਾ. ਕ੍ਰਿਸ਼ਨ ਲਾਲ ਠੱਕਰ, ਵਿਜੇ ਮੈਣੀ, ਰਮੇਸ਼ ਗੁਗਲਾਨੀ, ਸੰਦੀਪ ਧੂੜੀਆ, ਦੇਸਾ ਸਿੰਘ, ਰਾਧੇ ਸ਼ਾਮ, ਹਰਨੇਕ ਸਿੰਘ, ਬਾਊ ਰਾਮ, ਅਨਿਲ ਝੀਝਾ, ਸੰਦੀਪ ਠਠਈ, ਸਰਦੂਲ ਸਿੰਘ ਘੱਟਿਆਵਾਲੀ, ਅਸ਼ੋਕ ਮੋਜਮ, ਡਾ. ਬੀ.ਡੀ. ਕਾਲੜਾ, ਹਰਬੰਸ ਲਾਲ ਕੰਬੋਜ, ਗੋਪੀ ਰਾਮ ਬਾਗੜੀਆ, ਸੰਦੀਪ ਕਟਾਰੀਆ, ਡਾ. ਅਜੇ ਗਰੋਵਰ, ਪਰਮਜੀਤ ਸ਼ਰਮਾ, ਵਿਜੇ ਤਵਰ, ਮਨਜੀਤ ਸਿੰਘ ਮੁਰਲੀ, ਅੰਮ੍ਰਿਤਪਾਲ ਸਿੰਘ ਕਾਠਪਾਲ, ਗੁਰਦਿਆਲ ਸਿੰਘ ਕਾਠਪਾਲ, ਬਲਵੰਤ ਸਿੰਘ ਕਾਠਪਾਲ, ਸੁਰਿੰਦਰ ਸਚਦੇਵਾ, ਸੰਦੀਪ ਸੇਤੀਆ, ਸੰਜੀਵ ਕੁਮਾਰ, ਵੇਦ ਪ੍ਰਕਾਸ਼ ਕਾਮਰਾ, ਕੁਨਾਲ ਮੱਕੜ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply