Thursday, November 5, 2026

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦੇ ਨਵੇਂ ਕਾਊਂਟਰਾਂ ਦਾ ਜਥੇ: ਅਵਤਾਰ ਸਿੰਘ ਵਲੋਂ ਉਦਘਾਟਨ

PPN1412201517

ਅੰਮ੍ਰਿਤਸਰ, 14 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਉਪਰੰਤ ਅਧਿਆਤਮਿਕਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦੇ ਕਾਊਂਟਰਾਂ ਦਾ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੰਗਤਾਂ ਦੀ ਵਧ ਰਹੀ ਆਮਦ ਅਤੇ ਸੁੱਖ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 3 ਨਵੇਂ ਕੜਾਹ ਪ੍ਰਸ਼ਾਦਿ ਦੇ ਕਾਊਂਟਰ ਹੋਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਜਗ੍ਹਾਂ ਕੁੱਲ 7 ਕਾਊਂਟਰ ਹੋਰ ਲੱਗਣੇ ਸਨ ਜਿਨ੍ਹਾਂ ਵਿਚੋਂ 3 ਦਾ ਅੱਜ ਉਦਘਾਟਨ ਕੀਤਾ ਜਾ ਚੁੱਕਾ ਹੈ ਤੇ 4 ਕਾਊਂਟਰ ਹੋਰ ਨਵੇਂ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਨਵਾਂ ਸਾਫ਼ਟ ਵੇਅਰ ਤਿਆਰ ਕਰਕੇ ਸਾਰੇ ਕੰਪਿਊਟਰਾਂ ਵਿੱਚ ਪਾਇਆ ਗਿਆ ਹੈ ਜਿਸ ਨਾਲ ਵੱਟਕ ਦਾ ਹਿਸਾਬੁਕਿਤਾਬ ਸੌਖਾ ਹੋਵੇਗਾ। ਉਨ੍ਹਾਂ ਦੱਸਿਆਂ ਕਿ ਇਸ ਨਵੇਂ ਸਿਸਟਮ ਨਾਲ ਕਿੰਨੇ ਦੀ ਪਰਚੀ ਕੱਟੀ ਗਈ, ਕਿਸ ਵਿਅਕਤੀ ਨੇ ਕੱਟੀ, ਕਿੰਨੇ ਸਮੇਂ ਤੇ ਕੱਟੀ, ਕਿੰਨੀ ਤਾਰੀਖ ਨੂੰ ਕੱਟੀ ਤੇ ਬਾਰ ਕੋਡ ਦਾ ਸਕਿਉਰਿਟੀ ਫੀਚਰ ਵੀ ਪ੍ਰਿੰਟ ਹੋਵੇਗਾ।
ਇਸ ਮੌਕੇ ਸ: ਸਤਿੰਦਰ ਸਿੰਘ ਨਿੱਜੀ ਸਹਾਇਕ, ਸ: ਸੁਲੱਖਣ ਸਿੰਘ ਮੈਨੇਜਰ, ਸ: ਜਤਿੰਦਰ ਸਿੰਘ, ਸ: ਲਖਬੀਰ ਸਿੰਘ ਤੇ ਸ: ਬਘੇਲ ਸਿੰਘ ਵਧੀਕ ਮੈਨੇਜਰ, ਸ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ: ਗੁਰਿੰਦਰ ਸਿੰਘ ਨਿੱਜੀ ਸਹਾਇਕ, ਸ: ਜਸਪਾਲ ਸਿੰਘ ਸਿਸਟਮ ਅਪਰੇਟਰ, ਸ: ਨਰਪਾਲ ਸਿੰਘ, ਸ: ਹਰਚਰਨ ਸਿੰਘ ਹਾਰਡ ਵੇਅਰ ਇੰਜੀਨੀਅਰ, ਸ: ਜਸਵਿੰਦਰ ਸਿੰਘ ਤੇ ਮਲਕੀਤ ਸਿੰਘ ਤੇ ਸ: ਕਸ਼ਮੀਰ ਸਿੰਘ ਇੰਚਾਰਜ, ਸ: ਪਰਮਜੀਤ ਸਿੰਘ ਸੁਪਰਵਾਈਜ਼ਰ, ਸ: ਕੁਲਦੀਪ ਸਿੰਘ ਤੇ ਸ: ਗੁਰਵੇਲ ਸਿੰਘ ਨਿਗਰਾਨ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply