Monday, July 8, 2024

ਸਿੱਖ ਧਰਮ ਦੇ ਇਤਿਹਾਸ ਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦਾ ਕੰਮ ਮੁਕੰਮਲ – ਜਥੇ: ਅਵਤਾਰ ਸਿੰਘ

PPN1412201516

ਅੰਮ੍ਰਿਤਸਰ, 14 ਦਸੰਬਰ (ਗੁਰਪ੍ਰੀਤ ਸਿੰਘ)- ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਹੁਣ 5-6 ਫਰਵਰੀ 2016 ਨੂੰ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼ੋ੍ਰਮਣੀ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਉਨ੍ਹਾਂ ਦੱਸਿਆ ਕਿ ਸ਼ੋ੍ਮਣੀ ਕਮੇਟੀ ਵੱਲੋਂ ਇਹ ਸੰਮੇਲਨ ਪਹਿਲਾਂ 23-24 ਅਕਤੂਬਰ 2015 ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿਖੇ ਹੋਣਾ ਸੀ, ਪਰ ਕੁਝ ਅਣੁਸੁਖਾਵੀਆਂ ਘਟਨਾਵਾਂ ਵਾਪਰਨ ਕਾਰਣ ਇਹ ਅੱਗੇ ਪਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਦੋ ਰੋਜ਼ਾ ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ’ ਪਹਿਲਾਂ ਵਾਲੇ ਸਥਾਨ ਪੁਰ ਹੀ 5-6 ਫਰਵਰੀ 2016 ਨੂੰ ਹੋਵੇਗਾ।ਇਸ ਅੰਤਰੁਰਾਸ਼ਟਰੀ ਦੋ ਰੋਜ਼ਾ ਸੰਮੇਲਨ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਫੁੱਲਤਾ ਬਾਰੇ ਖੋਜ ਭਰਪੂਰ ਪਰਚੇ ਵਿਦਵਾਨ ਲੋਕ ਪੇਸ਼ ਕਰਨਗੇ।ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵਾਲੀਆਂ ਬਣਾਈਆਂ ਕਮੇਟੀਆਂ ਹੀ ਕੰਮ ਕਰਨਗੀਆਂ।
ਉਨ੍ਹਾਂ ਕਿਹਾ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਰਾਤਨ ਢਹਿ ਢੇਰੀ ਜਾਂ ਆਪਣਾ ਸਰੂਪ ਗੁਆ ਚੁੱਕੀਆਂ ਇਮਾਰਤਾਂ ਨੂੰ ਸਾਂਭਣ ਲਈ ਵੀ ਵੱਡਾ ਉਪਰਾਲਾ ਕੀਤਾ ਗਿਆ ਹੈ। ਸਿੱਖ ਧਰਮ ਦੇ ਅਮੀਰ ਵਿਰਸੇ, ਇਤਿਹਾਸ ਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਬਾਰੇ ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਫਤਹਿਗੜ੍ਹ ਸਾਹਿਬ ਦੀ ਪੁਰਾਤਨ ਦਿੱਖ ਤਿਆਰ ਕਰਵਾਈ ਜਾ ਰਹੀ ਹੈ। ਜਿਸਦਾ ਪਹਿਲਾ ਫੇਸ ਮੁਕੰਮਲ ਹੋ ਗਿਆ ਹੈ। ਦੂਜਾ ਚੱਲ ਰਿਹਾ ਹੈ। ਚਾਰ ਦੀਵਾਰੀ ਮੁਕੰਮਲ ਹੋ ਚੁੱਕੀ ਹੈ। ਲੈਂਡ ਸਕੈਪਿੰਗ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ 2010 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਤਾਬਦੀ ਮਨਾਉਣ ਸਮੇਂ ਫਤਿਹਗੜ੍ਹ ਸਾਹਿਬ ਮਿਊਜੀਅਮ ਬਨਾਉਣ ਬਾਰੇ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਇਸ ਤੇ ਅੰਦਾਜਨ 7 ਕਰੌੜ ਰੁਪਏ ਇਮਾਰਤ ਤੇ ਖਰਚ ਆਏ ਹਨ। ਬਹੁਤ ਆਲੀਸ਼ਾਨ ਤੇ ਖੂਬਸੂਰਤ ਕਿਸਮ ਦਾ ਇਹ ਮਿਊਜੀਅਮ ਹੈ।ਉਨ੍ਹਾਂ ਦੱਸਿਆ ਕਿ ਇਸ ਮਿਊਜੀਅਮ ਵਿਖੇ ਇਤਿਹਾਸਕ ਪ੍ਰਦਰਸ਼ਨੀ ਰੂਪਮਾਨ ਕਰਨ ਬਾਰੇ ਡਾ: ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਗਵਾਈ ਹੇਠ 11 ਮੈਂਬਰੀ ਵਿਦਵਾਨਾ ਦੀ ਕਮੇਟੀ ਬਣਾਈ ਗਈ ਹੈ।ਉਨ੍ਹਾਂ ਦੱਸਿਆ ਕਿ ਠੰਡਾ ਬੁਰਜ ਜੋ ਬਹੁਤ ਇਤਿਹਾਸਕ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਕੈਦ ਨਾਲ ਸਬੰਧਤ ਹੈ ਨੂੰ ਛੋਟੀ ਪੁਰਾਤਨ ਇੱਟ ਤੇ ਭਵਨ ਕਲਾ ਨਾਲ ਸੰਭਾਲਿਆ ਗਿਆ ਹੈ। ਇਸਦੇ ਉਪਰਲੇ ਗੁੰਬਦ ਦਾ ਕੰਮ ਚੱਲ ਰਿਹਾ ਹੈ। ਬਾਕੀ ਮੁਕੰਮਲ ਹੋ ਚੁੱਕਾ ਹੈ।ਚਮਕੌਰ ਸਾਹਿਬ ਵਿਖੇ ਕੱਚੀ ਗੜ੍ਹੀ ਦਾ ਇਕ ਫੇਸ ਮੁਕੰਮਲ ਹੋ ਚੁੱਕਾ ਹੈ। ਦੂਜੇ ਫੇਸ ਦਾ ਕੰਮ ਚੱਲ ਰਿਹਾ ਹੈ। ਕੇਵਲ ਦਰਸ਼ਨੀ ਡਿਓੜੀ ਦਾ ਕੰਮ ਥੋੜ੍ਹਾ ਰਹਿੰਦਾ ਹੈ, ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜ ਕਿਲ੍ਹੇ ਬਣਵਾਏ ਗਏ ਸਨ ਏਸੇ ਤਰ੍ਹਾਂ ਇਨ੍ਹਾਂ ਕਿਲ੍ਹਿਆਂ ਨੂੰ ਪੁਰਾਤਨ ਰੂਪ ਦਿੱਤਾ ਗਿਆ ਹੈ। ਤਿੰਨ ਮੁਕੰਮਲ ਹੋ ਚੁੱਕੇ ਹਨ। ਦੋ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਮਕੌਰ ਸਾਹਿਬ ਦੀ ਧਰਤੀ ਤੇ ਬੀਬੀ ਸ਼ਰਨ ਕੌਰ ਯਾਦਗਾਰੀ ਖਾਲਸਾ ਕਾਲਜ ਫਾਰ ਗਰਲਜ ਬਣ ਰਿਹਾ ਹੈ ਜੋ ਮਈ 2016 ਤੀਕ ਮੁਕੰਮਲ ਹੋ ਜਾਵੇਗਾ। ਏਸੇ ਸਾਲ ਇਸ ਵਿਦਿਅਕ ਸੈਸ਼ਨ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।ਜੀਰੇ ਵਿਖੇ ਖਾਲਸਾ ਕਾਲਜ ਪੰਜ ਕਰੌੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹਰਿਆਣੇ ਪ੍ਰਾਂਤ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਦਾ ਅਕੈਡਮਿਕ ਬਲਾਕ 2 ਕਰੌੜ 25 ਲੱਖ ਦੀ ਲਾਗਤ ਨਾਲ ਬਣਾਇਆ ਗਿਆ ਹੈ।ਬਹਾਦਰ ਗੜ੍ਹ ਪਟਿਆਲਾ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸਿੱਖ ਇੰਸਟੀਚਿਊਟ ਆਫ਼ ਹਾਇਰ ਸਟੱਡੀਜ਼ ਦੀ ਇਮਾਰਤ ਦੇ ਦੋ ਫੇਸ ਮੁਕੰਮਲ ਹੋ ਚੁੱਕੇ ਹਨ, ਤੀਜਾ ਚੱਲ ਰਿਹਾ ਹੈ। ਇਮਾਰਤ ਦੀ ਭਵਨ ਕਲਾ ਵੇਖਣ ਯੋਗ ਹੈ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬਾਅਦ ਇਹ ਦੂਜੀ ਇਮਾਰਤ ਹੈ ਜਿਸ ਦਾ ਭਵਨ ਨਿਰਮਾਣ ਇੱਕ ਅਦੁੱਤੀ ਤੇ ਦਰਸ਼ਨ ਕਰਨ ਯੋਗ ਹੈ। ਉਨ੍ਹਾਂ ਦੱਸਿਆ ਕਿ ਮਹਾਰਾਣੀ ਜਿੰਦਾਂ ਅਤੇ ਜਰਨੈਲ ਹਰੀ ਸਿੰਘ ਨਲੂਆ ਬਾਰੇ ਸੈਮੀਨਾਰ ਕਰਵਾਏ ਜਾਣਗੇ। ਸਿੱਖ ਇਤਿਹਾਸ ਵਿੱਚ ਸਿੱਖ ਜਰਨੈਲ ਹਰੀ ਸਿੰਘ ਨਲੂਆ ਦਾ ਬਹੁਤ ਵੱਡਾ ਸਥਾਨ ਹੈ। ਉਸ ਦੀ ਬਹਾਦਰੀ ਬਾਰੇ ਵੱਖੁਵੱਖ ਲੋਕਾਂ ਤੇ ਲੇਖਕਾਂ ਵੱਲੋਂ ਵਾਰਾਂ ਰਚੀਆਂ ਗਈਆਂ ਹਨ, ਉਨ੍ਹਾਂ ਦੀ ਖੋਜ ਕਰਕੇ ਇਕ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇਗੀ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਿੱਖ ਕੌਮ ਦਾ ਬੇਸ਼ਕੀਮਤੀ ਖਜਾਨਾ ਸਿੱਖ ਗ੍ਰੰਥਾਂ ਤੇ ਸਿੱਖ ਸਾਹਿਤ ਦੇ ਰੂਪ ਵਿੱਚ ਸਾਂਭਿਆ ਹੋਇਆ ਹੈ। 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੌਰਾਨ ਇਸ ਲਾਇਬ੍ਰੇਰੀ ਨੂੰ ਵੱਡਾ ਨੁਕਸਾਨ ਪੁੱਜਾ ਸੀ। ਇਸ ਵਿੱਚੋਂ ਬਹੁਤ ਸਾਰੇ ਇਤਿਹਾਸਕ ਗ੍ਰੰਥ ਤੇ ਪੁਸਤਕਾਂ ਫੌਜ ਆਪਣੇ ਨਾਲ ਲੈ ਗਈ ਸੀ ਅਤੇ ਬਹੁਤ ਸਾਰੇ ਦਸਤਾਵੇਜ ਤਬਾਹ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਇਸ ਲਾਇਬ੍ਰੇਰੀ ਨੂੰ ਦੁਬਾਰਾ ਇਤਿਹਾਸਕ ਗ੍ਰੰਥਾਂ ਤੇ ਪੁਸਤਕਾਂ ਨਾਲ ਭਰਪੂਰ ਕੀਤਾ ਗਿਆ ਹੈ। ਇਸ ਵਿੱਚ ਪੰਜਾਬੀ, ਅੰਗਰੇਜ਼ੀ, ਤੇ ਹੋਰਨਾਂ ਭਾਸ਼ਾਵਾਂ ਦੀਆਂ ਪੁਸਤਕਾਂ ਸਾਂਭੀਆਂ ਹੋਈਆਂ ਹਨ। ਹਜ਼ਾਰਾਂ ਕਿਤਾਬਾਂ, ਹੱਥ ਲਿਖਤ ਖਰੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, ਮੈਗਜ਼ੀਨ ਅਤੇ ਹਿੰਦੀ, ਪੰਜਾਬੀ ਅੰਗਰੇਜੀ ਉਰਦੂ ਦੀਆਂ ਅਖਬਾਰਾਂ ਇਥੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਹੁਣ ਇਸ ਲਾਇਬ੍ਰੇਰੀ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਖੋਜੀ, ਵਿਦਵਾਨ ਅਤੇ ਪਾਠਕ ਇਸ ਦਾ ਲਾਭ ਲੈ ਸਕਣ।
ਇਕ ਸਵਾਲ ਦੇ ਜਵਾਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦੂਰ ਦੁਰਾਡੇ ਪਿੰਡਾਂ ਵਿੱਚ ਜਿ’ਥੇ ਕਿਤੇ ਵੀ ਸੰਗਤਾਂ ਵੱਲੋਂ ਬਣਾਏ ਗਏ ਗੁਰਦੁਆਰਾ ਸਾਹਿਬਾਨ ਵਿੱਚ ਸਕਿਉਰਿਟੀ ਦੀ ਜਰੂਰਤ ਹੈ ਸੰਗਤਾਂ ਨੂੰ ਗੁਰਦੁਆਰਾ ਸਾਹਿਬਾਨ ਵਿਖੇ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਇਹ ਕੈਮਰੇ ਲਗਾਉਣ ਵਿੱਚ ਅਸਮਰੱਥ ਹਨ ਸ਼ੋ੍ਰਮਣੀ ਕਮੇਟੀ ਉਨ੍ਹਾਂ ਦੀ ਕੈਮਰੇ ਲਗਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਕਈ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਸ਼ੋ੍ਰਮਣੀ ਕਮੇਟੀ ਵਿਖੇ ਸੀ ਸੀ ਟੀ ਵੀ ਕੈਮਰੇ ਲਗਾਉਣ ਸਬੰਧੀ ਬੇਨਤੀ ਪੱਤਰ ਪੁੱਜ ਚੁੱਕੇ ਹਨ। ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿਖੇ ਸ਼ੋ੍ਰਮਣੀ ਕਮੇਟੀ ਵੱਲੋਂ ਸਰਵੇ ਕਰਕੇ ਲੋੜ ਵੰਦ ਗੁਰਦੁਆਰਾ ਸਾਹਿਬਾਨ ਵਿਖੇ ਇਹ ਕੈਮਰੇ ਲਗਵਾਉਣ ਵਿੱਚ ਸਹਾਇਤਾ ਕਰੇਗੀ।  ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਵਿੱਚ ਜਾਤ ਬਰਾਦਰੀ ਦੇ ਨਾਂ ਤੇ ਗੁਰਦੁਆਰਾ ਸਾਹਿਬਾਨ ਉਸਾਰੇ ਜਾਣ ਅਤੇ ਹਰ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਚੰਗੀ ਸਿੱਖਿਆ, ਚੰਗੇ ਗ੍ਰੰਥੀ, ਪ੍ਰਚਾਰਕ ਅਤੇ ਸੇਵਾਦਾਰ ਸੇਵਾ ਨਿਭਾ ਸਕਣਗੇ। ਉਨ੍ਹਾਂ ਕਿਹਾ ਕਿ ਸਾਰਿਆਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਬਾਰੇ ਸ਼ੋ੍ਰਮਣੀ ਕਮੇਟੀ ਸਖ਼ਤੀ ਨਾਲ ਆਪਣੀ ਭੂਮਿਕਾ ਨਿਭਾਵੇਗੀ।ਇਸ ਮੌਕੇ ਸ: ਅਵਤਾਰ ਸਿੰਘ ਸਕੱਤਰ, ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ: ਸਤਿੰਦਰ ਸਿੰਘ ਨਿੱਜੀ ਸਹਾਇਕ, ਸ: ਸੁਲੱਖਣ ਸਿੰਘ ਮੈਨੇਜਰ, ਸ: ਜਤਿੰਦਰ ਸਿੰਘ ਤੇ ਸz: ਬਘੇਲ ਸਿੰਘ ਵਧੀਕ ਮੈਨੇਜਰ, ਸ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ: ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ: ਮਲਕੀਤ ਸਿੰਘ ਸਹਾਇਕ ਸੁਪ੍ਰਿੰਟੈਂਡੈਂਟ, ਸ: ਗੁਰਿੰਦਰ ਸਿੰਘ ਨਿਜੀ ਸਹਾਇਕ ਸ: ਕਾਰਜ ਸਿੰਘ ਜੰਡੋਕੇ ਤੇ ਸ: ਗੁਰਪ੍ਰੀਤ ਸਿੰਘ ਸੁਪਰਵਾਈਜ਼ਰ ਆਦਿ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply