Monday, July 6, 2026

 ਜਿਲ੍ਹਾ ਰੋਕਿਟਬਾਲ ਚੈਂਪੀਅਨਸ਼ਿਪ 25 ਦਸੰਬਰ ਨੂੰ

Balwinder Singh GDS

ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ ਸੱਗੂ)- ਜਿਲ੍ਹਾ ਰੋਕਿਟਬਾਲ ਐਸੋਸ਼ੀਏਸ਼ਨ ਦੀ ਇਕ ਮੀਟਿੰਗ ਸਥਾਨ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ ਵਿਖੇ ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਜਨਰਲ ਸਕੱਤਰ ਆਲ ਇੰਡੀਆ ਰੋਕਿਟਬਾਲ ਐਸੋਸ਼ੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ੍ਰੀ ਮਦਨ ਲਾਲ ਵਿਜ਼, ਸ੍ਰ. ਸਤਿੰਦਰਪਾਲ ਸਿੰਘ, ਸ੍ਰ. ਕੁਲਜੀਤ ਸਿੰਘ ਰਾਜੂ, ਸ੍ਰ. ਜੀ.ਐੱਸ. ਭੱਲਾ, ਸ੍ਰ. ਗੁਰਪ੍ਰੀਤ ਸਿੰਘ, ਮਿਸ ਸਰਬਜੀਤ ਕੌਰ, ਮਿਸ ਮਿਨਾਕਸ਼ੀ, ਮਿਸ ਰੇਨੂੰ ਬਾਲਾ, ਮਿਸ ਰਵਨੀਤ ਕੌਰ ਆਦਿ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਜਿਲ੍ਹਾ ਰੋਕਿਟਬਾਲ ਚੈਂਪੀਅਨਸ਼ਿਪ 25 ਅਤੇ 26 ਦਸੰਬਰ 2015 ਨੂੰ ਗੁਰਦੁਆਰਾ ਸਮਾਧ ਬਾਬਾ ਨੌਧ ਸਿੰਘ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਸ੍ਰ. ਸਤਿੰਦਰਪਾਲ ਸਿੰਘ ਸਕੱਤਰ ਜਿਲ੍ਹਾ ਰੋਕਿਟਬਾਲ ਐਸੋਸ਼ੀਏਸ਼ਨ ਨੇ ਦੱਸਿਆ ਕਿ ਖਿਡਾਰੀਆਂ ਦੀ ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਸਾਰੇ ਮੈਂਬਰ ਸਾਹਿਬਾਨ ਵੱਲੋਂ ਟੂਰਨਾਮੈਂਟ ਵਧੀਆ ਤਰੀਕੇ ਨਾਲ ਕਰਵਾਉਣ ਦੀ ਹਾਮੀ ਭਰੀ ਅਤੇ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ਼ ਦੁਆਇਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply