Saturday, April 25, 2026

ਰਵੀਕਰਨ ਕਾਹਲੋਂ ਦੀ ਅਗਵਾਈ ਹੇਠ ਹਲਕੇ ਦਾ ਖੂਬਸੂਰਤ ਬਣੇਗਾ ਪਿੰਡ ਨਾਸਰਕੇ – ਹਰਮਿੰਦਰ ਸੰਧੂ

PPN1512201501

ਬਟਾਲਾ, 15 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਉਸਾਰੂ ਸੋਚ ਸਦਕਾ ਪੰਜਾਬ ਦੇ ਸਾਰੇ ਪਿੰਡਾਂ ਨੂੰ ਮਾਡਰਨ ਦਿੱਖ ਦੇਣ ਲਈ ਵਿਸ਼ੇਸ਼ ਤੌਰ ਤੇ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਵਿਕਾਸ ਕਾਰਜ ਬੜੀ ਤੇਜੀ ਨਾਲ ਚਲ ਰਹੇ ਹਨ।ਇਸੇ ਤਰਾਂ ਹੀ ਹਲਕਾ ਫਤਿਹਗੜ ਚੂੜੀਆਂ ਵਿੱਚ ਸ: ਨਿਰਮਲ ਸਿੰਘ ਕਾਹਲੋਂ ਦੀ ਰਹਿਨੁਮਾਈ ਅਤੇ ਸ: ਰਵੀਕਰਨ ਸਿੰਘ ਕਾਹਲੋਂ ਦੀ ਯੋਗ ਅਗਵਾਈ ਹੇਠ ਹਲਕੇ ਦੇ ਪਿੰਡਾਂ ਨੂੰ ਉਹਨਾਂ ਦੀ ਜਰੂਰਤ ਅਨੁਸਾਰ ਗ੍ਰਾਂਟ ਮੁਹੱਈਆ ਕਰਵਾ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਯੂਥ ਅਕਾਲੀ ਆਗੂ ਸ: ਹਰਮਿੰਦਰ ਸਿੰਘ ਸੰਧੂ ਨੇ ਇਸ ਹਲਕੇ ਦੇ ਅਗਾਂਹਵਧੂ ਪਿੰਡ ਨਾਸਰਕੇ ਵਿਖੇ ਕੰਕਰੀਟ ਨਾਲ ਬਣ ਰਹੀਆਂ ਗਲੀਆਂ ਨਾਲੀਆਂ ਦੇ ਉਦਘਾਟਨ ਕਰਦੇ ਸਮੇਂ ਦੱਸਿਆ ਕਿ ਸ: ਰਵੀਕਰਨ ਸਿੰਘ ਕਾਹਲੋਂ ਦੀ ਵਿਕਾਸਮਈ ਸੋਚ ਸਦਕਾ ਹਲਕੇ ਵਿੱਚ ਵਿਕਾਸ ਦੀ ਲਹਿਰ ਚਲ ਚਲ ਰਹੀ ਹੈ ਅਤੇ ਇਸੇ ਲੜੀ ਤਹਿਤ ਇਸ ਇਲਾਕੇ ਦੇ ਨਾਮਵਰ ਅਤੇ ਅਗਾਂਹਵਧੂ ਪਿੰਡ ਨਾਸਰਕੇ ਨੂੰ ਇਲਾਕੇ ਦਾ ਸਭ ਤੋਂ ਖੂਬਸੂਰਤ ਪਿੰਡ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਾਰੇ ਪਿੰਡ ਵਿੱਚ ਕੰਕਰੀਟ ਦੀਆਂ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਇਲਾਕੇ ਦੀ ਮੰਗ ਅਨੁਸਾਰ ਇਸ ਪਿੰਡ ਦੇ ਬੱਸ ਸਟੈਂਡ ਅਤੇ ਨੌਂਜਵਾਨਾਂ ਦੀ ਸਹੂਲਤ ਲਈ ਜਿੰਮ ਦੀ ਉਸਾਰੀ ਵੀ ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਇਥੇ ਵਰਨਣਯੋਗ ਹੈ ਕਿ ਨਾਸਰਕੇ ਪਿੰਡ ਇਸ ਇਲਾਕੇ ਵਿੱਚ ਵਾਲੀਬਾਲ ਖਿਡਾਰੀਆਂ ਦਾ ਪਿੰਡ ਕਰਕੇ ਜਾਣਿਆ ਜਾਂਦਾ ਹੈ ਅਤੇ ਇਸ ਪਿੰਡ ਦੇ ਖਿਡਾਰੀ ਨੈਸ਼ਨਲ ਲੈਵਲ ਤੇ ਵਾਲੀਬਾਲ ਖੇਡ ਰਾਂਹੀ ਇਸ ਪਿੰਡ ਦਾ ਨਾਮ ਦੇਸ਼ ਪੱਧਰ ਤੇ ਰੌਸ਼ਨ ਕਰ ਚੁੱਕੇ ਹਨ ਅਤੇ ਹੁਣ ਜੇਕਰ ਇਸ ਪਿੰਡ ਵਿੱਚ ਜਿੰਮ ਦੀ ਉਸਾਰੀ ਵੀ ਹੋ ਜਾਂਦੀ ਹੈ ਤਾਂ ਖਿਡਾਰੀਆਂ ਲਈ ਹੋਰ ਸਹੂਲਤ ਮਿਲ ਜਾਵੇਗੀ।ਇਸ ਮੌਕੇ ਸ: ਹਰਮਿੰਦਰ ਸਿੰਘ ਸੰਧੂ ਨੇ ਇਹਨਾਂ ਵਿਕਾਸ ਕਾਰਜਾਂ ਲਈ ਸ: ਰਵੀਕਰਨ ਸਿੰਘ ਕਾਹਲੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਪਿੰਡ ਵੱਲੋਂ ਉਹਨਾਂ ਵਿੱਚ ਪੂਰਨ ਭਰੋਸੇਯੋਗਤਾ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਹਨਾਂ ਨਾਲ ਸ: ਕੁਲਦੀਪ ਸਿੰਘ ਸਰਪੰਚ ਨਾਸਰਕੇ, ਮਾਸਟਰ ਬਲਕਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਹਾਜ਼ਿਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply