Monday, April 27, 2026

ਠੰਡ ਨਾਲ ਦੋਂ ਮੌਤਾਂ – ਦੋ ਨੇ ਕੀਤੀ ਆਤਮ ਹੱਤਿਆ

ਬਠਿੰਡਾ, 15 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਚਾਰ ਮੌਤਾਂ ਤੇ ਦੋ ਜ਼ਖ਼ਮੀਆਂ ਨੂੰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਵਲੋਂ ਸਿਵਲ ਹਸਪਤਾਲ ‘ਚ ਪੋਸਟਮਾਰਟਮ ਅਤੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਜੰਮੂ-ਤਵੀ ਐਕਸਪ੍ਰੈਸ ਰੇਲਗੱਡੀ ਦੇ ਡੱਬੇ ਵਿਚ ਲਾਸ਼ ਦੀ ਸੂਚਨਾ ਪਾ ਕੇ ਜੀ.ਆਰ.ਪੀ ਹੌਲਦਾਰ ਗੁਰਮੀਤ ਸਿੰਘ ਅਤੇ ਸਹਾਰਾ ਜਨ ਸੇਵਾ ਦੇ ਵਰਕਰ ਰਾਜਿੰਦਰ ਅਤੇ ਆਰਇਨ ਪੁੱਜੇ।ਲਾਸ਼ 60 ਸਾਲਾ ਬਜ਼ੁਰਗ ਬੇਸਹਾਰਾ ਦੀ ਸੀ ਜਿਸ ਨੇ ਸਿਰਫ਼ ਕੰਬਲ ਲਿਆ ਹੋਇਆ ਸੀ, ਇਸ ਤਰ੍ਹਾਂ ਪ੍ਰਤੀ ਹੁੰਦਾ ਸੀ ਕਿ ਬਜ਼ੁਰਗ ਦੀ ਮੌਤ ਠੰਡ ਦੇ ਕਾਰਨ ਹੋਈ ਹੈ। ਸ਼ਹਿਰ ਦੇ ਹੀ ਮੁਲਤਾਨੀਆਂ ਪੁਲ ਦੇ ਹੇਠਾਂ ਸੌ ਰਹੇ ਮਾਨਸਿਕ ਰੋਗੀ ਬੇਸਹਾਰਾ ਬੁਜ਼ਰਗ 65 ਦੀ ਵੀ ਠੰਡ ਨਾਲ ਮੌਤ ਹੋ ਗਈ।ਇਸ ਤੋਂ ਇਲਾਵਾ ਇਕ ਬਜ਼ੁਰਗ ਨਿਹੰਗ ਨੇ ਰੇਲਗੱਡੀ ਦੇ ਹੇਠਾਂ ਆ ਕੇ ਆਪਣੀ ਜਾਨ ਦੇ ਦਿੱਤੀ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਬਜ਼ੁਰਗ ਦੀ ਗਰਦਨ, ਦੋਹਾਂ ਲੱਤਾਂ ਅਤੇ ਬਾਂਹਾਂ ਕੱਟੀਆਂ ਗਈਆਂ! ਲਾਸ਼ ਦੇ ਹਿੱਸਿਆਂ ਨੂੰ ਇੱਕਠੇ ਕਰਕੇ ਸਹਾਰਾ ਵਰਕਰਾਂ ਵਿੱਕੀ ਅਤੇ ਅਰਜਨ ਨੇ ਜੀ ਆਰ ਪੀ ਹੌਲਦਾਰ ਗੁਰਪਾਲ ਸਿੰਘ ਦੇ ਸਹਿਯੋਗ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆਂ।ਇਕ ਹੋਰ ਘਟਨਾ ਵਿਚ ਇਕ ਨੌਜਵਾਨ ਨੇ ਨੈਸ਼ਨਲ ਕਲੋਨੀ ਵਿਚ ਪਸੂਆਂ ਦੇ ਵਾੜੇ ਵਿਚ ਸ਼ਹਤੀਰ ਨਾਲ ਰੱਸੀ ਬੰਨ੍ਹ ਕੇ ਆਤਮ ਹੱਤਿਆਂ ਕਰ ਲਈ, ਮ੍ਰਿਤਕ ਪੀ ਓ ਪੀ ਦਾ ਮਿਸਤਰੀ ਸੀ।ਮ੍ਰਿਤਕ ਦੀ ਪਹਿਚਾਣ ਅਰਵਿੰਦ ਕੁਮਾਰ ਪੁੱਤਰ ਬਲੇਸ਼ਵਰ 24 ਵਾਸੀ ਇਟਾਵਾ ਵਜੋਂ ਹੋਈ।ਗੋਨਿਆਣਾ ਰੋਡ ‘ਤੇ ਪਿੰਡ ਭੋਖੜਾ ਦੇ ਨੇੜੇ ਮੋਟਰਸਾਈਕਲਾਂ ਦੀ ਟੱਕਰ ਵਿਚ ਰਾਜਵੀਰ ਸਿੰਘ ਪੁੱਤਰ ਬੱਬੂ ਸਿੰਘ ਨਿਵਾਸੀ ਭੋਖੜਾ ਨੂੰ ਸਿਵਲ ਹਸਪਤਾਲ ਦਾਖ਼ਲ ਕੀਤਾ ਗਿਆ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply