Tuesday, June 23, 2026

ਕੇਂਦਰੀ ਜੇਲ੍ਹ ਗੋਬਿੰਦਪੁਰਾ ਦਾ ਕੰਮ 99 ਪ੍ਰਤੀਸ਼ਤ ਮੁਕੰਮਲ – ਏ.ਡੀ.ਸੀ

PPN1512201503

ਬਠਿੰਡਾ, 15 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਜੇਲ੍ਹ ਗੋਬਿੰਦਪੁਰਾ ਦਾ ਕੰਮ 99 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ ਅਤੇ 31 ਦਸੰਬਰ ਤੱਕ ਜੇਲ੍ਹ ਬਣ ਕੇ ਤਿਆਰ ਹੋ ਜਾਵੇਗੀ।ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਵਿਕਾਸ ਕਮੇਟੀ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਬੈਠਕ ਦੌਰਾਨ ਉਸਾਰੀ ਡਿਵੀਜ਼ਨ ਨੰਬਰ-1 ਦੇ ਅਫ਼ਸਰਾਂ ਨੇ ਦੱਸਿਆ ਕਿ ਗਿੱਲਪੱਤੀ ਪਿੰਡ ਤੋਂ ਜੇਲ੍ਹ ਨੂੰ ਜਾਣ ਵਾਲੀ ਸੜ੍ਹਕ ਦਾ ਕੰਮ ਵੀ ਮੁਕੰਮਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਤੋਂ ਇਲਾਵਾ ਦੁਆਰਾ ਪੀ.ਆਈ.ਟੀ. ਨੰਦਗੜ੍ਹ ਦਾ 91 ਫ਼ੀਸਦੀ, ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਦੇ ਮੁੰਡਿਆਂ ਦੇ ਹੋਸਟਲ ਦਾ 90 ਫ਼ੀਸਦੀ ਕੰਮ ਅਤੇ ਸਟੂਡੈਂਟ ਸੈਂਟਰ ਦਾ 100 ਫ਼ੀਸਦੀ ਕੰਮ, ਆਈ.ਟੀ.ਆਈ. ਵਿਖੇ ਮਲਟੀਸਕਿੱਲ ਵਿਕਾਸ ਸੈਂਟਰ ਦਾ 25 ਫ਼ੀਸਦੀ ਕੰਮ ਹੋ ਚੁੱਕੇ ਹਨ। ਇਸੇ ਤਰ੍ਹਾ ਡਵੀਜ਼ਨ ਨੰਬਰ-2 ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਅਧੀਨ ਆਉਂਦੇ ਸੇਵਾ ਕੇਂਦਰਾਂ ਦੇ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਲਿੰਕ ਸੜ੍ਹਕਾਂ ਦੇ 39 ਪ੍ਰਤੀਸ਼ਤ ਕੰਮ ਪੂਰੇ ਕੀਤੇ ਜਾ ਚੁੱਕੇ ਹਨ। ਕੇਂਦਰੀ ਵਰਕਸ ਡਵੀਜ਼ਨ ਦੁਆਰਾ ਬਠਿੰਡਾ-ਮਲੋਟ ਸੜ੍ਹਕ ਤੇ ਬਣਾਏ ਜਾ ਰਹੇ ਰੇਲਵੇ ਓਵਰ ਬਰਿੱਜ ਦਾ ਕੰਮ 52 ਪ੍ਰਤੀਸ਼ਤ ਮੁਕੰਮਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਠਿੰਡਾ-ਡੱਬਵਾਲੀ ਸੜ੍ਹਕ ਤੇ ਲਸਾੜਾ ਡਰੇਨ ਉੱਪਰ ਬਣਨ ਵਾਲੇ ਪੁਲਾਂ ਦਾ ਕੰਮ 20 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ। ਐਕਸੀਅਨ ਪੰਚਾਇਤੀ ਰਾਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਠਿੰਡਾ ਅਤੇ ਤਲਵੰਡੀ ਸਾਬੋ ਤਹਿਸੀਲਾਂ ਵਿੱਚ ਨਬਾਰਡ ਹੇਠ ਪਸ਼ੂਆਂ ਦੇ ਹਸਪਤਾਲਾਂ ਦੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਵਿਖੇ ਬਣਨ ਵਾਲੇ ਪਸ਼ੂ ਹਸਪਤਾਲ ਦਾ ਕੰਮ 15 ਫਰਵਰੀ 2016 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਬਠਿੰਡਾ ਵਿਖੇ ਬਣਨ ਵਾਲਾ ਹਸਪਤਾਲ ਵੀ ਜਲਦ ਹੀ ਪੂਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਉਸਾਰੀ ਦਾ ਕੰਮ ਮਈ 2016 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਮੱਛੀ ਪੁੰਗ ਨਰਸਰੀ ਫ਼ਾਰਮ ਦਾ ਕੰਮ ਵੀ ਲੱਗਭੱਗ ਮੁਕੰਮਲ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਅਕਤੂਬਰ 2015 ਤੱਕ ਪੈਨਸ਼ਨਾਂ ਦੀ ਵੰਡ ਦਾ ਕੰਮ 94 ਪ੍ਰਤੀਸ਼ਤ ਪੂਰਾ ਕਰ ਦਿੱਤਾ ਗਿਆ ਹੈ। ਇਸ ਬੈਠਕ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਰੁਣ ਜਿੰਦਲ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਸ਼੍ਰਾਮਲ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply