Friday, April 17, 2026

ਆਮ ਆਦਮੀ ਪਾਰਟੀ ਵੱਲੋਂ ਵਿਸ਼ਾਲ ਡੀ.ਸੀ ਦਫ਼ਤਰ ਸਾਹਮਣੇ ਧਰਨਾ

PPN1512201504

ਬਠਿੰਡਾ, 15 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵੱਲੋਂ ਅੱਜ ਇੱਕ ਵਿਸ਼ਾਲ ਧਰਨਾ ਡੀ.ਸੀ. ਦਫ਼ਤਰ ਬਠਿੰਡਾ ਅੱਗੇ ਇਸਤਰੀ ਵਿੰਗ ਦੀ ਪੰਜਾਬ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਲੰਟੀਅਰਾਂ ਨੇ ਹਿੱਸਾ ਲੈ ਕੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀ ਬਰਖਾਸਤੀ ਦੀ ਮੰਗ ਵਿੱਚ ਨਾਅਰੇ ਲਗਾਏ। ਇਸ ਮੌਕੇ ਬੋਲਦਿਆਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਸਾਡਾ ਕਿਸਾਨ ਖੁਦਕਸ਼ੀਆ ਕਰ ਰਿਹਾ ਹੈ। ਕਿਸਾਨਾਂ ਦੀ ਆਰਥਿਕ ਹਾਲਤ ਦਿਨੋ ਦਿਨ ਖਸਤਾ ਹੋ ਰਹੀ ਹੈ ਅਤੇ ਇਨ੍ਹਾਂ ਸਭ ਲਈ ਜਿੰਮੇਵਾਰ ਜਥੇਦਾਰ ਤੋਤਾ ਸਿੰਘ ਮੰਤਰੀ ਮੰਡਲ ਵਿੱਚ ਬਣੇ ਹੋਏ ਹਨ। ਬਾਦਲ ਸਾਹਿਬ ਜਥੇਦਾਰ ਤੋਤਾ ਸਿੰਘ ਨੂੰ ਬਚਾ ਰਹੇ ਹਨ, ਨਕਲੀ ਕੀੜੇਮਾਰ ਦਵਾਈਆਂ ਦੀ ਸਪਲਾਈ ਦਾ ਐਡਾ ਵੱਡਾ ਘਪਲਾ ਹੋ ਗਿਆ ਹੈ ਪਰ ਕੋਈ ਕਿਸਾਨਾਂ ਦੀ ਨਹੀਂ ਸੁਣਵਾਈ ਕਰ ਰਿਹਾ।ਬਾਦਲ ਸਾਹਿਬ ਇਨ੍ਹਾਂ ਰੈਲੀਆਂ ਨਾਲ ਕੁਝ ਨਹੀਂ ਹੋਣ ਲੱਗਾ। ਰੈਲੀਆਂ ਤਾਂ ਮੋਦੀ ਜੀ ਨੇ ਵੀ ਬਹੁਤ ਵੱਡੀਆਂ ਕੀਤੀਆਂ ਸਨ, ਪਰ ਦਿੱਲੀ ਅਤੇ ਬਿਹਾਰ ਵਿੱਚ ਜਦੋਂ ਲੋਕ ਕਚਿਹਰੀ ਵਿੱਚ ਜਾਣਾ ਪਿਆ ਤਾਂ ਲੋਕਾਂ ਨੇ ਮੋਦੀ ਨੂੰ ਸਹੀ ਟਿਕਾਣੇ ਤੇ ਲਿਆ ਖੜਾ ਕੀਤਾ। ਇਸੇ ਤਰ੍ਹਾਂ ਪੰਜਾਬ ਵਿੱਚ 2017 ਵਿੱਚ ਲੋਕ ਬਾਦਲ ਸਰਕਾਰ ਨੂੰ ਦਿਲੀ ਅਤੇ ਬਿਹਾਰ ਵਾਲਾ ਸਬਕ ਸਿਖਾਉਣਗੇ।ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਦੋਂ ਤੱਕ ਚੁੱਪ ਨਹੀਂ ਬੈਠੇਗੀ ਜਦੋਂ ਤੱਕ ਮੰਤਰੀ ਤੋਤਾ ਸਿੰਘ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ। ਉਨ੍ਹਾਂ ਪਾਰਟੀਆਂ ਦੇ ਵਲੰਟੀਅਰਾਂ ਦੇ ਜਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਲੋਕ ਦੋਖੀ ਸਰਕਾਰ ਵਿੱਚ ਇਸ ਜਜਬੇ ਠਹਿਰ ਨਹੀਂ ਸਕੇਗੀ।
ਇਸ ਸਮੇ ਜੋਨਲ ਇੰਚਾਰਜ ਪ੍ਰਿੰਸੀਪਲ ਨਰਿੰਦਰਪਾਲ ਭਗਤਾ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਲੋਕ ਸੰਘਰਸ਼ ਦਾ ਸਾਥ ਦੇਣ ਕਾਰਨ ਝੂਠੇ ਪਰਚੇ ਦਰਜ ਹੋਏ ਹਨ। ਪਰ ਇਸ ਨਾਲ ਅਸੀਂ ਘਬਰਾਉਂਦੇ ਨਹੀਂ ਇਹ ਜੋ ਭ੍ਰਿਸ਼ਟਾਚਾਰੀਆਂ ਨੂੰ ਸਰਕਾਰੀ ਸਹਿ ਪ੍ਰਾਪਤ ਹੈ ਇਸ ਨਾਲ ਸਾਡਾ ਪੰਜਾਬ ਤਬਾਹ ਹੋ ਰਿਹਾ ਹੈ ਹਰ ਪਾਸੇ ਮਾਫੀਏ ਦਾ ਰਾਜ ਹੈ ਪਰ ਅਸੀਂ ਵੀ ਉਹ ਕ੍ਰਾਂਤੀਕਾਰੀਆਂ ਦੀ ਟੋਲੀ ਹੈ ਜਿੰਨ੍ਹਾਂ ਉੱਤੇ ਜਿੰਨ੍ਹਾ ਜ਼ੁਲਮ ਕੀਤਾ ਜਾਵੇਗਾ ਉਨ੍ਹਾਂ ਹੀ ਅਸੀਂ ਪੁੰਗਰਾਂਗੇ।ਇਸ ਸਮੇਂ ਰੋਮੀ ਭਾਟੀ ਕੇਂਦਰੀ ਅਬਜਰਬਰ ਨੇ ਕਿਹਾ ਕਿ ਜੇਕਰ ਸਰਕਾਰ ਹਾਲੇ ਵੀ ਕੋਈ ਐਕਸ਼ਨ ਨਹੀਂ ਲਿਆ ਤਾਂ ਪਾਰਟੀ ਅਗਲੇ ਪ੍ਰੋਗਰਾਮ ਦੀ ਪਲੈਨਿੰਗ ਬਣਾਵੇਗੀ।ਇਸ ਸਮੇਂ ਧਰਨਾਕਾਰੀਆਂ ਨੂੰ ਜੋਨਲ ਲੀਗਲ ਸੈਲ ਇੰਚਾਰਜ ਐਡਵੋਕੇਟ ਗੁਰਲਾਭ ਸਿੰਘ ਮਾਹਲ, ਜੋਨਲ ਯੂਥ ਵਿੰਗ ਇੰਚਾਰਜ ਸ਼ਿੰਦਰਪਾਲ ਧਲਿਓ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸਿਮਰਤ ਕੌਰ ਧਾਲੀਵਾਲ ਨੀਲ ਗਰਗ ਮੀਡੀਆ ਇੰਚਾਰਜ ਬਠਿੰਡਾ ਜੋਨ, ਕਮਲਜੀਤ ਸਿੰਘ ਸਿੱਧੂ, ਨਛੱਤਰ ਸਿੰਘ ਸਰਪੰਚ, ਜਸਵੀਰ ਸਿੰਘ ਅਕਲੀਆ, ਕਰਮਜੀਤ ਕੌਰ, ਦੀਪਕ ਬਾਂਸਲ ਇੰਚਾਰਜ ਸੋਸਲ ਮੀਡੀਆ, ਨਾਜਰ ਸਿੰਘ ਇੰਚਾਰਜ ਕਿਸਾਨ ਵਿੰਗ ਤੋਂ ਇਲਾਵਾ ਸੈਂਕੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply