Tuesday, March 24, 2026

ਸਿੱਖ ਕੌਮ ਨੇ ਹਮੇਸ਼ਾਂ ਹੀ ਆਪਣਾ ਲਹੂ ਡੋਲ ਕੇ ਕੌਮ ਅਤੇ ਦੇਸ਼ ਦੀ ਹਿਫ਼ਾਜ਼ਤ ਕੀਤੀ – ਜੀ.ਕੇ

PPN1512201510

ਨਵੀਂ ਦਿੱਲੀ, 15 ਦਸੰਬਰ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਪੰਜਾਬੀ ਸੋਸਾਇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਗੁਰਦੁਆਰਾ ਸੀਸ ਗੰਜ਼ ਸਾਹਿਬ ਦੇ ਜੋੜਾ ਘਰ ਦੇ ਨੇੜੇ ਲਗਾਏ ਗਏ ਇਸ ਕੈਂਪ ਵਿਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸੀਨੀਅਰ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ. ਅਤੇ ਬੀਬੀ ਧੀਰਜ ਕੌਰ ਨੇ ਵੀ ਹਾਜ਼ਰੀ ਭਰੀ। ਸੋਸਾਇਟੀ ਵੱਲੋਂ ਇਸ ਮੌਕੇ ਜੀ.ਕੇ. ਦਾ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਕਮੇਟੀ ਵੱਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਲਈ ਸਨਮਾਨ ਵੀ ਕੀਤਾ ਗਿਆ।
ਜੀ.ਕੇ ਨੇ ਕਿਹਾ ਕਿ ਸਿੱਖ ਕੌਮ ਨੇ ਜਿਸ ਤਰੀਕੇ ਨਾਲ ਹਮੇਸ਼ਾ ਹੀ ਆਪਣਾ ਲਹੂ ਡੋਲ ਕੇ ਕੌਮ ਅਤੇ ਦੇਸ਼ ਦੀ ਹਿਫ਼ਾਜ਼ਤ ਕੀਤੀ ਹੈ ਉਸ ਵਿਚਾਰਧਾਰਾ ਨੂੰ ਮੁੱਖ ਰੱਖਦੇ ਹੋਏ ਸ਼ਹੀਦੀ ਦਿਹਾੜੇ ਮੌਕੇ ਲੋੜਵੰਦ ਮਰੀਜ਼ਾ ਤਕ ਖੂਨ ਪਹੁੰਚਾਉਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈ।ਜੀ.ਕੇ. ਨੇ ਕਿਹਾ ਕਿ ਸਾਡੀ ਅਰਦਾਸ ਸਰਬਤ ਦੇ ਭਲੇ ਦਾ ਸੁਨੇਹਾ ਦਿੰਦੀ ਹੈ ਇਸ ਲਈ ਲੋੜਵੰਦ ਲੋਕਾਂ ਦੀ ਮਦਦ ਕਰਨਾ ਸਾਡਾ ਮੁੱਢਲਾ ਫ਼ਰਜ ਹੈ।ਇਸ ਸਬੰਧ ਵਿਚ ਜੀ.ਕੇ ਨੇ ਬੀਤੇ ਦਿਨੀ ਚੇਨੱਈ ਵਿੱਖੇ ਹੋਏ ਭਾਰੀ ਮੀਂਹ ਤੋਂ ਪਰੇਸ਼ਾਨ ਲੋਕਾਂ ਤਕ ਕਮੇਟੀ ਵੱਲੋਂ ਕੀਤੀ ਗਈ ਜਰੂਰੀ ਸਮਾਨ ਦੀ ਵੰਡ ਦਾ ਵੀ ਹਵਾਲਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply