Saturday, August 22, 2026

ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਨੇ ਕੀਤਾ ਕਾਲੇਕੇ ਪਰਿਵਾਰ ਨਾਲ ਦੁੱਖ ਸਾਝਾਂ

PPN1712201512

ਪੱਟੀ, 15 ਦਸੰਬਰ (ਅਵਤਾਰ ਸਿੰਘ ਢਿੱਲੋ) – ਸ.ਆਦੇਸ਼ਪ੍ਰਤਾਪ ਸਿੰਘ ਕੈਰੋਂ ਨੇ ਕਾਲੇਕੇ ਪਰਿਵਾਰ ਨਾਲ ਮਾਤਾ ਕੁਲਜੀਤ ਕੌਰ ਦੀ ਮੌਤ ਦਾ ਦੁੱਖ ਸਾਝਾਂ ਕੀਤਾ।ਸਵਰਨਕਾਰ ਰਾਜਪੂਤ ਸਭਾ ਪੱਟੀ ਦੇ ਚੇਅਰਮੈਨ ਸ. ਹਰਬੰਸ ਸਿੰਘ ਕਾਲੇਕੇ ਸਰਾਫ ਦੀ ਪਤਨੀ, ਪਰਮਿੰਦਰ ਸਿੰਘ ਕਾਲੇਕੇ ਅਤੇ ਕੈਮਿਸਟ ਐਸੋਸੀਏਸ਼ਨ ਪੱਟੀ ਤੇ ਪ੍ਰੈਸ ਕਲੱਬ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਬੋਨੀ ਕਾਲੇਕੇ ਦੀ ਮਾਤਾ ਜੋ ਕੁੱਝ ਦਿਨ ਪਹਿਲਾਂ ਸਵਰਗ ਸਿਧਾਰ ਗਏ ਸਨ, ਦੇ ਗ੍ਰਹਿ ਵਿਖੇ ਪਹੁੰਚ ਕੇ ਸ.ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ ਸਪਲਾਈ, ਖਪਤਕਾਰ ਮਾਮਲੇ ਤੇ ਆਈ.ਟੀ ਮੰਤਰੀ ਪੰਜਾਬ ਨੇ ਅਫਸੋਸ ਪ੍ਰਗਟ ਕੀਤਾ।ਇਸ ਮੌਕੇ ਉਨਾਂ ਨੇ ਮਾਤਾ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨਾਂ ਦੇ ਮਿੱਠਬੋਲੜੇ ਸੁਭਾਅ ਤੇ ਵਧੀਆ ਮਾਰਗ ਦਰਸ਼ਨ ਤੋਂ ਪਰਿਵਾਰ ਵਾਝਾਂ ਹੋ ਗਿਆ ਹੈ।ਮਾਪਿਆਂ ਦੀ ਤਾਂ ਇਨਸਾਨ ਨੂੰ ਸਦਾ ਲੋੜ ਰਹਿੰਦੀ ਹੈ।ਮਾਂ ਤੋਂ ਸਿੱਖਿਆ ਲੈ ਕੇ ਹੀ ਵਿਅਕਤੀ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਹੈ।ਪਰ ਇਹ ਸੱਭ ਕੁੱਝ ਵਾਹਿਗੁਰੂ ਦੇ ਹੱਥ ਵਿੱਚ ਹੈ ਸਾਨੂੰ ਤਾਂ ਭਾਣਾ ਹੀ ਮੰਨਣਾ ਪੈਂਦਾ ਹੈ।ਇਸ ਮੌਕੇ ਉਨਾਂ ਨਾਲ ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ, ਕੌਂਸਲਰ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਕੁਲਵੰਤ ਸਿੰਘ ਕਾਲੇਕੇ, ਸੁਖਵਿੰਦਰ ਸਿੰਘ ਸ਼ਿੰਦਾ, ਰਾਜਦੀਪ ਸਿੰਘ ਰਾਜਾ, ਹਰਮਨਦੀਪ ਸਿੰਘ ਪਾਰਸ, ਹਕੂਮਤ ਰਾਏ, ਮਲਵਿੰਦਰ ਸਿੰਘ ਲਾਲੀ, ਕੌਂਸਲਰ ਸੁਦੇਸ਼ ਰਾਣੀ ਆਦਿ ਹਾਜਿਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply