Thursday, August 20, 2026

ਖਾਲਸਾ ਅਕੈਡਮੀ ਵਿਖੇ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ

PPN1712201511
ਚੌਂਕ ਮਹਿਤਾ, 16 ਦਸੰਬਰ (ਜੋਗਿੰਦਰ ਸਿੰਘ ਮਾਣਾ) – ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ।ਇਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਵਿੱਚ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਕਾਲਜ ਪ੍ਰਿੰ:ਦਿਲਬਾਗ ਸਿੰਘ, ਕਾਲਜ ਸੁਪਰਡੈਂਟ ਸ: ਬਾਜ ਸਿੰਘ, ਸਕੂਲ਼ ਸੁਪਰਡੈਂਟ ਹਰਜੋਤ ਸਿੰਘ, ਸ੍ਰ:ਗੁਰਦੀਪ ਸਿੰਘ (ਡੀ.ਪੀ), ਸਮੂਹ ਸਟਾਫ,ਵਿਦਿਆਰਥੀ ਅਤੇ ਮਾਪੇ ਵੀ ਸ਼ਾਮਿਲ ਸਨ।ਇਸ ਵਿੱਚ ਮੈਡਮ ਤਾਨੀਆ ਮਾਨ, ਮੈ. ਹਰਪ੍ਰੀਤ ਕੌਰ ਅਤੇ ਮੈ. ਕੁਲਦੀਪ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਨੂੰੰ ਇਨਾਮ ਵੀ ਦਿੱਤੇ ਗਏ।ਇਸ ਮੌਕੇ ਸਕੂਲ ਪ੍ਰਿੰ:ਮੈਡਮ ਹਰਜਿੰਦਰ ਕੌਰ ਬੱਲ ਨੇ ਬੱਚਿਆਂ ਨੂੰ ਹੋਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਆਏ ਹੋਏ ਮਾਪਿਆਂ ਦਾ ਧੰਨਵਾਦ ਕੀਤਾ।

Check Also

ਰੰਗਲਾ ਪੰਜਾਬ ਯੋਜਨਾ ਤਹਿਤ ਬਲਾਕ ਤਰਸਿੱਕਾ ਦੀਆਂ 52 ਪੰਚਾਇਤਾਂ ਨੂੰ 5 ਕਰੋੜ ਦੀ ਗ੍ਰਾਂਟ ਦੇ ਚੈੱਕ ਤਕਸੀਮ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply