
ਬਠਿੰਡਾ, 17 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਲਾਲਚੀ ਲੋਕ ਜਿਆਦਾ ਪੈਸੇ ਕਮਾਉਣ ਦੇ ਚੱਕਰ ਵਿਚ ਦੂਸਰਿਆ ਦੀ ਸਿਹਤ ਨਾਲ ਖਿਲਵਾੜ ਕਰਨ ਤੋ ਜਰਾਂ ਵੀ ਗੁਰੇਜ ਨਹੀ ਕਰਦੇ । ਕੋਤਵਾਲੀ ਪੁਲਿਸ ਨੇ ਅਜਿਹੇ ਪੰਜ ਵਿਅਕਤੀਆ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ ਜੋ ਕਿ ਤੇਜਾਬ ਨਾਲ ਅਦਰਕ ਸਾਫ ਕਰਕੇ ਬਾਜਾਰ ਵਿਚ ਵੇਚਦੇ ਸਨ ਐਸ ਪੀ ਸਿਟੀ ਦੇਸ ਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਤਵਾਲੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪਿਛਲੇ ਲੰਮੇ ਸਮੇ ਸਥਾਨਕ ਸਬਜੀ ਮੰਡੀ ਵਿਚ ਸਬਜੀਆ ਨੂੰ ਕੈਮੀਕਲ ਨਾਲ ਸਾਫ ਕਰਕੇ ਵੇਚਿਆ ਜਾ ਰਿਹਾ ਹੈ ਕੈਮੀਕਲ ਨਾਲ ਸਾਫ ਕੀਤੀਆਂ ਸਬਜੀਆਂ ਕਾਰਨ ਮਨੁੱਖੀ ਸਰੀਰ ਤੇ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ।ਗੁਪਤ ਸੂਚਨਾਂ ਦੇ ਆਧਾਰ ਤੇ ਐਸ ਐਚ ੳ ਕੋਤਵਾਲੀ ਸੰਜੀਵ ਕੁਮਾਰ ਮਿੱਤਲ ਵੱਲੋ ਜੋਗਿੰਦਰ ਸਿੰਘ ਵਾਸੀ ਪਰਸ ਰਾਮ ਨਗਰ ਦੀ ਸਬਜੀ ਮੰਡੀ ਵਿਚਲੀ ਦੁਕਾਨ ਤੇ ਛਾਪਾ ਮਾਰਿਆ ਗਿਆ, ਜਿਥੇ ਜੋਗਿੰਦਰ ਸਿੰਘ ਵੱਲੋ ਚੰਦਰ ਸ਼ੇਖਰ ਵਾਸੀ ਹਾਜੀ ਰਤਨ, ਬਿੰਦੂ ਸ਼ਾਹ, ਮੁਕੇਸ਼ ਸਾਹ ਵਾਸੀ ਦੀਪ ਨਗਰ ਅਤੇ ਅਨੁਰਾਧ ਕੇਵਟ ਵਾਸੀ ਰਾਮ ਬਾਗ ਤੋ ਟਾਇਲਟ ਸਾਫ ਕਰਨ ਵਾਲੇ ਤੇਜਾਬ ਨਾਲ ਅਦਰਕ ਸਾਫ ਕਰਵਾਇਆ ਜਾ ਰਿਹਾ ਸੀ।ਪੁਲਿਸ ਵੱਲੋ ਇਹਨਾਂ ਨੂੰ ਹਿਰਾਸਤ ਵਿਚ ਲੈ ਕੇ 7 ਬੋਤਲਾਂ ਟਾਇਲਟ ਕਲੀਲਰ, 45 ਕਿਲੋ ਕੈਮੀਕਲ ਨਾਲ ਸਾਫ ਕੀਤਾ ਅਦਰਕ ਅਤੇ 50 ਕਿੱਲੋ ਅਣਧੋਤਾ ਅਦਰਕ ਬਰਾਮਦ ਕੀਤਾ। ਕੋਤਵਾਲੀ ਪੁਲਿਸ ਉਕਤ ਪੰਜਾਂ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਕੈਮੀਕਲ ਨਾਲ ਸਾਫ ਕੀਤੇ ਅਦਰਕ ਨੂੰ ਜਾਂਚ ਲਈ ਭੇਜ ਦਿੱਤਾ ਹੈ।ਇਸ ਸਮੇ ਉਹਨਾਂ ਨਾਲ ਡੀ ਐਸ ਪੀ ਸਿਟੀ ਦਵਿੰਦਰ ਸਿੰਘ ਬਰਾੜ, ਐਸ ਐਚ ੳ ਕੋਤਵਾਲੀ ਸੰਜੀਵ ਕੁਮਾਰ ਮਿੱਤਲ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media