Saturday, August 22, 2026

ਤੀਜੀ ਜਿਲ੍ਹਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ 20 ਦਸੰਬਰ ਨੂੰ

PPN1712201505

ਸੰਦੌੜ, 17 ਦਸੰਬਰ (ਹਰਮਿੰਦਰ ਸਿੰਘ ਭੱਟ)- ਮਹਾਨ ਗਣਿਤ ਵਿਗਿਆਨੀ ਸ਼੍ਰੀਨਿਵਾਸਾ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਸਟੇਟ ਐਵਾਰਡੀ ਗਣਿਤ ਅਧਿਆਪਕ ਸ਼੍ਰੀ ਦੇਵੀ ਦਿਆਲ ਬੇਨੜਾ ਦੇ ਉਦਮ ਸਦਕਾ ਅਤੇ ਜਿਲ੍ਹਾ ਸਿੱਖਿਆ ਅਫਸਰ ਸੈ.ਸਿੱ. ਸ਼੍ਰੀ ਸੰਦੀਪ ਨਾਗਰ ਅਤੇ ਜਿਲ੍ਹਾ ਸਿੱਖਿਆ ਅਫਸਰ ਐ.ਸਿੱ. ਸ਼੍ਰੀ ਬਲਵਿੰਦਰ ਸਿੰਘ ਔਲਖ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਗਣਿਤ ਦੇ ਵਿਸ਼ੇ ਵਿੱਚ ਰੁਚੀ ਨੂੰ ਵਧਾਉਣ ਦੇ ਲਈ 20 ਦਸੰਬਰ ਨੂੰ ਕਰਵਾਈ ਜਾ ਰਹੀ ਤੀਸਰੀ ਜਿਲ੍ਹਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਦੇ ਲਈ ਜਿੱਥੇ ਜਿਲ੍ਹੇ ਭਰ ਦੇ ਵਿੱਚੋਂ 4200 ਵਿਦਿਆਰਥੀ ਭਾਗ ਲੈ ਰਹੇ ਹਨ ਉੱੱਥੇ ਬਲਾਕ ਮਾਲੇਰਕੋਟਲਾ ਦੇ ਵਿੱਚੋਂ ਇਸ ਬਾਰ 359 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਇਸ ਐਵਾਰਡ ਪ੍ਰੀਖਿਆ ਦੇ ਪ੍ਰਾਇਮਰੀ ਵਿੰਗ ਇੰਚਾਰਜ ਰਾਜੇਸ਼ ਰਿਖੀ ਪੰਜਗਰਾਈਆਂ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਤਿੰਨ ਗਰੁੱਪ ਬਣਾਏ ਗਏ ਹਨ ਜਿਸ ਵਿੱਚੋਂ ਸਭ ਤੋਂ ਪਹਿਲਾ ਪ੍ਰਾਇਮਰੀ ਸਬ ਜੂਨੀਅਰ ਗਰੁੱਪ ਜਿਸ ਦੇ ਵਿੱਚ ਚੌਥੀ ਤੇ ਪੰਜਵੀਂ ਦੇ ਵਿਦਿਆਰਥੀ, ਦੂਸਰਾ ਸਬ ਜੂਨੀਅਰ ਗਰੁੱਪ ਜਿਸ ਦੇ ਵਿੱਚ ਛੇਵੀ ਤੋਂ ਅੱਠਵੀ ਦੇ ਵਿਦਿਆਰਥੀ ਅਤੇ ਤੀਸਰਾ ਸੀਨੀਅਰ ਗਰੁੁੱਪ ਜਿਸ ਦੇ ਵਿੱਚ ਨੌਵੀਂ ਤੇ ਦਸਵੀਂ ਦੇ ਵਿਦਿਆਰਥੀ ਭਾਗ ਲੈਣਗੇ ਅਤੇ ਹਰ ਗਰੁੱਪ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉੇਹਨਾਂ ਦੱਸਿਆ ਕਿ ਮਾਲੇਰਕੋਟਲਾ ਬਲਾਕ ਦੇ ਵਿੱਚ ਪ੍ਰਾਇਮਰੀ ਗਰੁੱਪ ਦੇ ਵਿੱਚ 63 ਵਿਦਿਆਰਥੀ, ਜੂਨੀਅਰ ਦੇ ਵਿੱਚ 134 ਵਿਦਿਆਰਥੀ ਅਤੇ ਸੀਨੀਅਰ ਗਰੁੱਪ ਦੇ ਵਿੱਚ 162 ਵਿਦਿਆਰਥੀ ਭਾਗ ਲੈ ਰਹੇ ਹਨ। ਬਲਾਕ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਇਸ ਪ੍ਰੀਖਿਆ ਦਾ ਸੈਂਟਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦਾ ਸਮਾ ਸਵੇਰੇ 11 ਵਜੇ ਹੈ ਅਤੇ ਪ੍ਰੀਖਿਆ ਦੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਬਲਵੀਰ ਸਿੰਘ, ਸੁਖਵਿੰਦਰ ਸਿੰਘ ਰਾਏ, ਮਹਿੰਦਰ ਪ੍ਰਤਾਪ ਐਮ.ਪੀ ਅਤੇ ਜਗਜੀਤਪਾਲ ਸਿੰਘ ਘਨੌਰੀ, ਸੰਦੀਪ ਰਿਖੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply