ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ ਸੱਗੂ) ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨਵਾਂ ਪਿੰਡ ਵਿਖੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਨਿਯੁੱਕਤ ਕੀਤੇ ਗਏ ਸਕੂਲ ਦੇ ਨਵੇਂ ਮੈਂਬਰ ਇੰਚਾਰਜ ਵਜੋਂ ਸ: ਰਜਿੰਦਰ ਸਿੰਘ ਮਰਵਾਹਾ ਨੇ ਅਹੁੱਦਾ ਸੰਭਾਲਿਆ।ਇਹਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਵਿੱਚ ਡਾ: ਅਰੀਦਮਨ ਸਿੰਘ ਮਾਹਲ, ਸz: ਰਮਨੀਕ ਸਿੰਘ, ਸ ਅਜੀਤ ਸਿੰਘ ਤੁਲੀ, ਸ: ਕੁਲਜੀਤ ਸਿੰਘ ਸਾਹਨੀ ਅਤੇ ਸ: ਹਰਜੀਤ ਸਿੰਘ ਨਾਲ ਆਏ।ਉਪਰੋਕਤ ਕਮੇਟੀ ਨੇ ਪਿ੍ਰੰਸੀਪਲ ਸ਼੍ਰੀ ਵਿਨੋਦ ਕੁਮਾਰ ਭਾਟੀਆ ਨਾਲ ਅਤੇ ਸਕੂਲ ਦੇ ਸਟਾਫ ਨਾਲ ਮੀਟਿੰਗ ਕੀਤੀ ਅਤੇ ਸਕੂਲ ਨੂੰ ਵਿਦਿਆ, ਖੇਡਾਂ ਅਤੇ ਹੋਰਨਾਂ ਖੇਤਰਾਂ ਪਖੋਂ ਹੋਰ ਵੀ ਉੱਚਾ ਚੁੱਕਣ ਲਈ ਵਿਚਾਰ ਵਟਾਂਦਰਾ ਕੀਤਾ।ਇਸ ਮੌਕੇ ਤੇ ਸਕੂਲ ਦੇ ਕੋ-ਅਰਡੀਨੇਟਰ ਮੈਡਮ ਪੁਸ਼ਪਪ੍ਰੀਤ ਕੌਰ, ਮੈਡਮ ਰਾਜਵਿੰਦਰ ਕੌਰ, ਮੈਡਮ ਰੁਪਿੰਦਰ ਕੌਰ, ਸz: ਜਸਬੀਰ ਸਿੰਘ ਅਤੇ ਸz: ਜੰਗਬਹਾਦਰ ਸਿੰਘ ਆਦਿ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media