Monday, September 14, 2026

ਡੀ.ਏ.ਵੀ ਪਬਲਿਕ ਸਕੂਲ ਦੀ ਚਾਰ ਪੇਟਿੰਗ ਨਵੇਂ ਸਾਲ ਦੇ ਕੈਲੰਡਰ ਲਈ ਚੁਣੀਆਂ ਗਈਆਂ

PPN1712201507

ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ ਸੱਗੂ) 92.3 ਮਾਈ ਐਫ.ਐਮ ਦੁਆਰਾ ਵਿਸ਼ਾ ‘ਸਵੱੱਛ ਹਮ ਸਵਸਥ ਹਮ’ 92.3 ਮਾਈ ਐਫ.ਐਮ ਦੇ ਰੰਗਰੇਜ਼ ਉਤੇ ਇਕ ਪੇਟਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਿਤਾ ਦਾ ਆਯੋਜਨ ਨਵੇਂ ਸਾਲ ਦੇ ਕੈਲੰਡਰ ਦੇ ਲਈ 12 ਸਰਵ ਉਤੱਮ ਪੇਟਿੰਗ ਚੁਣਨ ਲਈ ਕੀਤਾ ਗਿਆ ਸੀ।ਇਸ ਪ੍ਰਤੀਯੋਗਿਤਾ ਵਿਚ ਅੰਮ੍ਰਿਤਸਰ ਦੇ ਵਿਭਿੰਨ ਸਕੂਲਾਂ ਦੇ 5500 ਵਿਦਿਆਰਥੀਆਂ ਨੇ ਭਾਗ ਲਿਆ। ਚੁਣੀਆਂ ਗਈਆਂ 12 ਪੇਟਿੰਗਾਂ ਵਿਚੋਂ 4 ਪੇਟਿੰਗਾਂ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੀ ਸੀ। ਇਹ ਬੜੇ ਗੌਰਵ ਦੀ ਗੱਲ ਹੈ ਕਿ ਨਿਰਮਾਣ ਮੰਡਲ ਨੇ ਵਿਦਿਆਰਥੀਆਂ ਦੀ ਰਚਨਾਤਮਿਕਤਾ ਅਤੇ ਕਲਾਤਮਕਤਾ ਦੀ ਪ੍ਰਸ਼ੰਸਾ ਕੀਤੀ। ਜਿੰਨ੍ਹਾਂ ਬੱਚਿਆਂ ਦੀ ਐਂਟਰੀਜ਼ ਚੁਣੀਆਂ ਗਈਆਂ ਹਨ ਉਹ ਹਨ ਜਮਾਤ ਛੇਵੀਂ ਦੀ ਪ੍ਰਾਚੀ ਸ਼ਿੰਗਾਰੀ, ਜਮਾਤ ਅੱਠਵੀਂ ਦੀ ਪ੍ਰਨੀਤਾ, ਜਮਾਤ ਨੌਵੀਂ ਦੀ ਕਾਵਿਆ ਭਗਤ ਅਤੇ ਵਰਿੰਦਾ ਤਿਆਲ।ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦਿੱਤਾ ਗਿਆ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀਆਂ ਉਤੇ ਵਧਾਈ ਦਿੱਤੀ।ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ ਪ੍ਰਤੀਯੋਗਿਤਾਵਾਂ ਵਿਚ ਭਾਗ ਲੈਂਦੇ ਰਹਿਣ ਅਤੇ ਆਪਣੀ ਯੋਗਿਤਾ ਵਧਾਉਂਦੇ ਰਹਿਣ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਚੰਗਾ ਕੰਮ ਕਰਦੇ ਜਾਣ ਅਤੇ ਸਕੂਲ ਦਾ ਨਾਂ ਉਚਾ ਕਰਨ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਕੂਲ ਲਈ ਬੜੇ ਹੀ ਗੌਰਵ ਦੀ ਗੱਲ ਹੈ ਕਿ ਵਿਦਿਆਰਥੀਆਂ ਦੁਆਰਾ ਬਣਾਈ ਗਈ ਪੇਟਿੰਗਾਂ ਨਵੇਂ ਸਾਲ ਦੇ ਕੈਲੰਡਰ ਦੀ ਸੋਵਧਾਉਣਗੀਆਂ ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply