Tuesday, August 4, 2026

ਅਬੋਹਰ ਕਾਂਡ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਵੱਲੋ ਪੱਟੀ ਵਿੱਚ ਕੈਂਡਲ ਮਾਰਚ

PPN1812201510

ਪੱਟੀ, 18 ਦਸੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਅਬੋਹਰ ਵਿਖੇ ਦਲਿਤ ਪਰਿਵਾਰਾਂ ਦੇ ਨੋਜਵਾਨਾਂ ਦੇ ਅੰਗ ਕੱਟ ਕੇ ਹੱਤਿਆ ਕਰਨ ਅਤੇ ਦੂਸਰੇ ਨੂੰ ਗੰਭੀਰ ਜ਼ਖਮੀ ਕਰਨ ਦੇ ਵਿਰੋਧ ਵਿਚ ਅੱਜ ਆਮ ਆਦਮੀ ਪਾਰਟੀ ਵੱਲੋ ਪੱਟੀ ਵਿਖੇ ਸੂਬਾ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ ਵੱਜੋ ਕੈਂਡਲ ਮਾਰਚ ਕੱਢਿਆ ਪੱਤਰਕਾਰਾ ਨਾਲ ਗੱਲ ਕਰਦਿਆਂ ਦਵਿੰਦਰਜੀਤ ਸਿੰਘ ਢਿੱਲੋ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਸਦਭਾਵਾਨਾ ਰੈਲੀਆਂ ਕਰ ਕੇ ਲੋਕਾਂ ਵਿੱਚ ਸਦਭਾਵਨਾ ਦਾ ਸੰਦੇਸ਼ ਦੇ ਰਹੀ ਹੈ ।ਦੂਜੇ ਪਾਸੇ ਗਰੀਬ ਦਲਿਤਾਂ ਦੀਆਂ ਲੱਤਾਂ ਬਾਹਾਂ ਵੱਢ ਰਹੀ ਹੈ।ਉਹਨਾ ਨੇ ਕਿਹਾ ਕਿ ਸਰਕਾਰ ਗਂੈਗਵਾਰ ਦਾ ਨਾਮ ਦੇ ਕੇ ਆਪਣਾ ਪੱਲਾ ਝਾੜ ਰਹੀ ਹੈ ਅਤੇ ਪੰਜਾਬ ਪੁਲਿਸ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।ਹਰਿੰਦਰ ਸਿੰਘ ਜੀਰਾ ਨੇ ਸਰਕਾਰ ਤੋ ਮੰਗ ਕੀਤੀ ਕੀ ਪ੍ਰਮੁੱਖ ਦੋਸ਼ੀਆਂ ਨੂੰ ਜਲਦ ਤੋ ਜਲਦ ਫੜਿਆ ਜਾਵੇ ।ਇਸ ਮੌਕੇ ਅਜੇ ਸ਼ਰਮਾ, ਸਵਰਨ ਸਿੰਘ ਹਰੀਕੇ, ਚਾਨਣ ਸਿੰਘ ਪਹਿਲਵਾਨਕੇ, ਗੁਲਾਬ ਸਿੰਘ, ਬਲਬੀਰ ਸਿੰਘ ਲੋਹਕਾ, ਮਹਿੰਦਰ ਸਿੰਘ, ਮਾਸਟਰ ਸੁਖਦੇਵ ਸਿੰਘ, ਰਤਨ ਸਿੰਘ, ਫੂਲਾ ਸਿੰਘ ਯੂਥ ਆਗੂ, ਪਾਲ ਸਿੰਘ, ਪੁਸਪਿੰਦਰ ਸਿੰਘ ਜੰਡਾ, ਕਾਲਾ ਸਿੰਘ ਆਦਿ ਹਾਜਰ ਸਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply