Thursday, November 21, 2024

ਕਰਾਟੇ ਟ੍ਰੇਨਿੰਗ ਨਾਲ ਲੜਕੀਆਂ ਨੂੰ ਸਵੈ ਨਿਰਭਰ ਬਣਾਉਣਾ ਸਮੇਂ ਦੀ ਲੋੜ – ਪ੍ਰਿੰਸੀਪਲ ਜੋਸ਼ੀ

PPN1812201509

ਪੱਟੀ, 18 ਦਸੰਬਰ (ਅਵਤਾਰ ਸਿੰਘ ਢਿੱਲੋਂ)- ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਰਮਸਾ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਤਰਨ ਤਾਰਨ ਦੀ ਮਾਰਸਲ ਆਰਟ ਪੈਸ਼ਨ ਟਾਇਗਰ ਅਂੈਸੋਸੀਏਸ਼ਨ ਦੇ ਕੋਚ ਗੁਰਪ੍ਰੀਤ ਸਿੰਘ ਅਤੇ ਮੈਡਮ ਮੋਨੀਕਾ ਵਲੋਂ ਪਿਛਲੇ ਇਕ ਮਹੀਨੇ ਤੋਂ ਛੇਵੀਂ ਤੋਂ ਦਸ਼ਵੀ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੂੰ ਕਰਾਟੇ ਟ੍ਰਦਿੱਤੀ ਜਾ ਰਹੀ ਹੈ ।ਇਸ ਮੋਕੇ ਸਕੂਲ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਕਮੇਟੀ ਪ੍ਰਧਾਨ ਅਜਮੇਰ ਸਿੰਘ ਅਤੇ ਰਾਜਪ੍ਰੀਤ ਸਿੰਘ ਰਾਜਨ ਨੇ ਕਿਹਾ ਕਿ ਰਮਸਾ ਅਧੀਨ 9ਵੀ ਅਤੇ 10ਵੀ ਜਮਾਤ ਦੀਆਂ ਲੜਕੀਆਂ ਲਈ 2 ਮਹੀਨੇ ਕਰਾਟੇ ਟ੍ਰੇਨਿੰਗ ਅਤੇ 6ਵੀ ਤੋਂ 8ਵੀ ਜਮਾਤ ਵਿਦਿਆਰਥਣਾਂ ਲਈ ਸਰਵ ਸਿੱਖਿਆ ਅਭਿਆਨ ਤਹਿਤ 01 ਮਹੀਨੇ ਦੀ ਕਰਾਟੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਦਾ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਲੜਕੀਆਂ ਨੂੰ ਅਜੋਕੇ ਸਮੇਂ ਵਿਚ ਸਵੈ-ਨਿਰਭਰ ਬਣਾਉਣ ਦੇ ਮਕਸਦ ਨਾਲ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ।ਇਸ ਟ੍ਰੇਨਿੰਗ ਦੋਰਾਨ ਵਿਦਿਆਰਥਣਾਂ ਨੂੰ ਰਿਫਰੈਸ਼ਮੈਂਟ ਅਤੇ ਮੁਸ਼ਕਿਲ ਸਮੇਂ ਵਿਚ ਆਪਣੀ ਮਦਦ ਆਪ ਕਰਨ ਦੇ ਗੁਰ ਵੀ ਦੱਸੇ ਗਏ।ਕੋਚ ਗੁਰਪ੍ਰੀਤ ਸਿੰਘ ਅਤੇ ਮੈਡਮ ਮੋਨੀਕਾ ਵਲੋਂ ਸਕੂਲ ਪ੍ਰਿੰਸੀਪਲ ਜੋਸ਼ੀ ਦੀ ਅਗਵਾਈ ਹੇਠ ਦਿੱਤੀ ਜਾ ਰਹੀ ਟ੍ਰੇਨਿੰਗ ਸਬੰਧੀ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਸਕੂਲ ਵਿਦਿਆਰਥਣਾਂ ਬਹੁਤ ਹੀ ਧਿਆਨ ਪੂਰਵਕ ਇਹ ਟ੍ਰੇਨਿੰਗ ਲੈ ਰਹੀਆਂ ਹਨ, ਤੇ ਭਵਿੱਖ ਵਿਚ ਵੀ ਇਹ ਟ੍ਰੇਨਿੰਗ ਜਾਰੀ ਰਹੇਗੀ ।ਇਸ ਮੋਕੇ ਰਵੀ ਪ੍ਰਕਾਸ਼ ਸ਼ਰਮਾ, ਅਨੀਤਾ ਕੁਮਾਰੀ, ਸੁਖਜਿੰਦਰਪਾਲ ਸਿੰਘ, ਅਨਿਲ ਕੁਮਾਰ, ਸਵਿੰਦਰ ਕੋਰ, ਪ੍ਰੇਮ ਲਤਾ, ਅੰਜੂ ਬਾਲਾ, ਹਰਪ੍ਰੀਤ ਕੋਰ, ਰਾਜਬੀਰ ਕੋਰ, ਉਜੱਲਦੀਦਾਰ ਸਿੰਘ, ਬਾਬਾ ਬਲਵਿੰਦਰ ਸਿੰਘ ਸਮੇਤ ਸਮੂਹ ਸਕੂਲ ਸਟਾਫ ਹਾਜਿਰ ਸਨ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply