Friday, March 20, 2026

ਨੈਸ਼ਨਲ ਹੈਰਾਲਡ ਮਸਲੇ ‘ਤੇ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

PPN1912201502

ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਨੈਸ਼ਨਲ ਹੈਰਾਲਡ ਮਸਲੇ ‘ਤੇ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ।ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਰਿਆਲਟੂ ਚੌਕ ਵਿਖੇ ਸੜਕ ਤੇ ਮੁਜ਼ਾਹਰਾ ਕੀਤਾ ਗਿਆ।ਜਿਸ ਵਿਚ ਸਾਬਕਾ ਮੰਤਰੀਆਂ, ਮੌਜੂਦਾ ਤੇ ਸਾਬਕਾ ਵਿਧਾਇਕਾਂ ਅਤੇ ਪਾਰਟੀ ਦੇ ਵੱਖ ਵੱਖ ਸੰਗਠਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਸੁਖਦੇਵ ਸਿੰਘ ਸ਼ਹਿਬਾਜਪੁਰੀ, ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਗੁਰਜੀਤ ਸਿੰਘ ਔਜਲਾ, ਸਾਬਕਾ ਏ. ਡੀ. ਸੀ ਜਸਵਿੰਦਰ ਸਿੰਘ ਰਮਦਾਸ, ਯੂਥ ਆਗੂ ਸੁਖਵਿੰਦਰ ਸਿੰਘ ਡੈਨੀ, ਲੀਲਾ ਵਰਮਾ ਤੇ ਹੋਰ ਆਗੂਆਂ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਤੇ ਉਸ ਦੇ ਲੀਡਰਾਂ ਵੱਲੋਂ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਸਿਆਸੀ ਬਦਲਾਖੋਰੀ ਨਾਲ ਨੈਸ਼ਨਲ ਹੈਰਾਲਡ ਮੱਸਲੇ ਤੇ ਉਨ੍ਹਾਂ ਨੂੰ ਫਸਾਉਣ ਲਈ ਯਤਨਸ਼ੀਲ ਹਨ।ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂ ਡਾ. ਸੁਬਰਾਮਨੀਅਮ ਸਵਾਮੀ ਸੰਨ 2002 ਤੋਂ ਇਹ ਝੂਠਾ ਪ੍ਰਚਾਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖਿਲਾਫ ਵਿੱਢਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੰਨਫੋਰਸਮੈਟ ਡਿਪਾਰਟਮੈਂਟ ਨੇ ਅਗਸਤ 2015 ਵਿੱਚ ਇਹ ਕੇਸ ਬੰਦ ਕਰ ਦਿੱਤਾ ਸੀ।ਪਰ ਉਸ ਸਮੇਂ ਦੇ ਈ. ਡੀ ਡਾਇਰੈਕਟਰ ਨੂੰ ਇਸ ਅਹੁੱਦੇ ਤੋਂ ਹਟਾਉਣ ਬਾਅਦ ਸਤੰਬਰ 2015 ਵਿੱਚ ਕਰੀਬ ਇਕ ਮਹੀਨੇ ਬਾਅਦ ਮੁੜ ਖੋਲ ਦਿੱਤਾ ਗਿਆ। ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਇਸ ਵਿਚ ਇਕਤਰਫਾ ਦਖਲ-ਅੰਦਾਜੀ ਕਰ ਰਹੇ ਹਨ।ਇਸ ਤੋਂ ਪਹਿਲਾਂ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਵਿਖੇ ਬਲਾਕ ਪ੍ਰਧਾਨਾਂ ਤੇ ਹੋਰ ਅਹੁੱਦੇਦਾਰਾਂ ਦੀ ਬੈਠਕ ਵਿੱਚ ਵੱਖ ਵੱਖ ਭੱਖਦੇ ਮਸਲਿਆਂ, ਜਥੇਬੰਦਕ ਢਾਂਚੇ ਤੇ ਪੰਜਾਬ ਦੀ ਮੌਜੂਦਾ ਸਥਿਤੀ ‘ਤੇ ਚਰਚਾ ਹੋਈ।ਇਸ ਮੌਕੇ ਗੁਰਮੇਜ ਸਿੰਘ ਜੇਠੂਵਾਲ, ਹਰਪਾਲ ਸਿੰਘ ਚੌਹਾਨ, ਜਸਕਰਨ ਸਿੰਘ, ਬਲਵਿੰਦਰ ਸਿੰਘ ਮਰੜੀ, ਕੇ.ਕੇ ਸ਼ਰਮਾ, ਹਰਪਾਲ ਸਿੰਘ ਖਾਨੋਵਾਲ, ਰਾਜਬੀਰ ਸਿੰਘ ਰਮਦਾਸ, ਡਾ. ਇੰਦਰਜੀਤ ਸਿੰਘ, ਗੁਰਮੁੱਖ ਮੋਹਨ, ਬਲਵਿੰਦਰ ਸਿੰਘ ਅਟੱਲਗੜ੍ਹ, ਰਮੇਸ਼ ਕੁਮਾਰ ਗੁਪਾਲਪੁਰਾ, ਸੰਤੋਖ ਸਿੰਘ ਭਲਾਈਪੁਰ ਆਦਿ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply