Saturday, July 25, 2026

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਵਲੋਂ ਤਰਕਸ਼ੀਲ ਸਮਾਗਮ

PPN1912201507

ਮਾਲੇਰਕੋਟਲਾ, 19 ਦਸੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਸੰਗਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਤਰਕਸ਼ੀਲ ਸਮਾਗਮ ਤਰਕਸ਼ੀਲ ਆਗੂ ਮਾਸਟਰ ਪਰਮਵੇਦ ਸੰਗਰੂਰ ਅਤੇ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਐਸ.ਸੀ.ਬੀ.ਸੀ ਅਧਿਆਪਕ ਯੁਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਚੰਦੜ ਵਲੋਂ ਸ਼ਮਾ ਰੌਸ਼ਨ ਕਰਨ ਉਪਰੰਤ ਕੀਤੀ ਗਈ।ਇਸ ਮੌਕੇ ਪਰਮਵੇਦ ਸੰਗਰੂਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਅੰਧ-ਵਿਸਵਾਸ਼ਾਂ, ਵਹਿਮ-ਭਰਮਾਂ ਵਿਚੋਂ ਨਿਕਲਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਈਲੱਗਤਾ ਤਿਆਗਕੇ ਹਰ ਘਟਨਾ ਦੇ ਪਿਛੇ ਵਾਪਰਦੇ ਕਾਰਨਾ ਨੂੰ ਜਾਨਣਾ ਚਾਹੀਦਾ ਹੈ। ਕੀ, ਕਿਉਂ, ਕਿਵੇਂ ਆਦਿ ਵਿਗਿਆਨਕ ਹਥਿਆਰਾਂ ਨਾਲ ਲੈਸ ਹੋਣਾ ਚਾਹੀਦਾ ਹੈ।ਇਸ ਮੌਕੇ ਇਕਾਈ ਮਾਲੇਰਕੋਟਲਾ ਦੇ ਆਗੂ ਡਾ.ਮਜੀਦ ਅਜਾਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੀਤੇ ਵੀ ਕੋੋਈ ਭੂਤ-ਪ੍ਰੇਤ ਕੋਈ ਹੋਂਦ ਨਹੀਂ, ਸਗੋਂ ਭੂਤ-ਜਿੰਨ ਕੱਢਣ ਦੇ ਨਾਮ ਤੇ ਭੋਲੇ-ਭਾਲੇ ਲੋਕਾਂ ਵਿੱਚ ਡਰ ਪੈਦਾ ਕਰਕੇ ਉਨ੍ਹਾਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਕੀਤੀ ਜਾਂਦੀ ਹੈ।ਧਾਗੇ-ਤਬੀਤ, ਟੇਵੇ, ਟੂਣੇ ਆਦਿ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੈਬੀ-ਸ਼ਕਤੀ ਨਹੀਂ ਹੁੰਦੀ।
ਇਸ ਮੌਕੇ ਤਰਕਸ਼ੀਲ ਆਗੂ ਵਰਿੰਦਰ ਕੁਮਾਰ ਅਤੇ ਲੈਕਚਰਾਰ ਚਮਕੌਰ ਨੇ ਵੱਖ-ਵੱਖ ਜਾਦੂ ਦੇ ਟਰਿੱਕ ਜਿਵੇਂ ਹਵਾ ਵਿੱਚ ਫੁੱਲ ਗਾਇਬ ਕਰਨਾ, ਮੋਮਬੱਤੀ ਨੂੰ ਗੁਲਦਸਤੇ ਵਿੱਚ ਤਬਦੀਲ ਕਰਨਾ, ਰੱਸੀ ਨੂੰ ਸਿੱਧੀ ਖੜੀ ਕਰਨਾ ਆਦਿ ਦਿਖਾਉੁਂਦਿਆ ਕਿਹਾ ਕਿ ਜਾਦੂ ਇੱਕ ਕਲਾ ਹੈ, ਇਸ ਵਿੱਚ ਕੋਈ ਗੈਬੀ ਸ਼ਕਤੀ ਨਹੀਂ।ਕੋਈ ਵੀ ਪ੍ਰੈਕਟਿਸ ਨਾਲ ਇਸ ਕਲਾ ਨੂੰ ਸਿੱਖ ਸਕਦਾ ਹੈ। ਸੁਰਜੀਤ ਸਿੰਘ ਭੱਠਲ ਦੁਆਰਾ ਤੂੰਬੀ ਨਾਲ ਵਿਗਿਆਨਕ ਸੇਧ ਦਿੰਦਾ ਗੀਤ ਪੇਸ਼ ਕੀਤਾ ਗਿਆ।ਸਮਾਗਮ ਦੇ ਅੰਤ ਵਿੱਚ ਹੈਡਮਾਸਟਰ ਹਰਜਿੰਦਰ ਸਿੰਘ ਭੈਣੀ ਵਲੋਂ ਤਰਕਸ਼ੀਲ ਆਗੂਆਂ ਦਾ ਧੰਨਵਾਦ ਕੀਤਾ ਗਿਆ।ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੰਗਾਲਾ ਪਿੰਡ ਦੇ ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਜੰਗ ਸਿੰਘ, ਬੀਨਾ ਰਾਣੀ, ਪ੍ਰਿਥਪਾਲ ਕੌਰ, ਭਗਵਾਨ ਸਿੰਘ, ਮਾਨ ਸਿੰਘ, ਅਮਰੀਕ ਸਿੰਘ ਬਨਭੌਰੀ, ਰਿਆਨ ਅਰਸ਼ਦ, ਸਿਰਾਜ ਅਨਵਰ ਆਦਿ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply