
ਮਾਲੇਰਕੋਟਲਾ, 19 ਦਸੰਬਰ (ਹਰਮਿੰਦਰ ਸਿੰਘ ਭੱਟ)- ਲੋਕਾਂ ਨੂੰ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨਜਦੀਕ ਹੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਰਾਜ ਸਰਕਾਰ ਦੇ ਵਿਸ਼ੇਸ ਉੱਦਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ 19 ਦਸੰਬਰ 2015 ਦਿਨ ਸ਼ਨਿੱਚਰਵਾਰ ਨੂੰ ਸਰਕਾਰੀ ਆਈ.ਟੀ.ਆਈ ਨਾਭਾ ਰੋਡ ਮਲੇਰਕੋਟਲਾ ਵਿਖੇ ਕਾਨੂੰਗੋਈ ਸਰਕਲ ਜਮਾਲਪੁਰ ਦੇ ਪਿੰਡਾਂ ਦੇ ਲੋਕਾਂ ਲਈ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਵਿਸ਼ੇਸ ਤੌਰ ‘ਤੇ ਹਲਕਾ ਵਿਧਾਇਕ ਅਮਰਗੜ੍ਹ ਸ. ਇਕਬਾਲ ਸਿੰਘ ਝੂੰਦਾਂ ਨੇ ਸਿਰਕਤ ਕੀਤੀ। ਸ.ਝੂੰਦਾਂ ਨੇ ਕੈਂਪ ਦੌਰਾਨ ਇਕੱਤਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ,ਪਾਰਦਰਸ਼ੀ ਅਤੇ ਭ੍ਰਿਸਟਾਚਾਰ ਰਹਿਤ ਪ੍ਰਸ਼ਾਸ਼ਨ ਦੇਣ ਲਈ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਸ਼ੁਰੂ ਕੀਤੇ ਲੋਕ ਸੁਵਿਧਾ ਕੈਂਪਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਸ.ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ,ਪੰਜਾਬ ਵੱਲੋਂ ਰਾਜ ਦੇ ਹਰੇਕ ਨਾਗਰਿਕ ਨੂੰ ਹਰ ਪੱਖ ਤੋਂ ਸੁਖਾਲਾ ਮਾਹੌਲ ਦੇਣ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਭਾਵੇਂ ਸਰਕਾਰੀ ਅਦਾਰਿਆਂ ਦੀ ਗੱਲ ਹੋਵੇ ਜਾਂ ਜਨਹਿੱਤ ਦੀ ਭਲਾਈ ਦਾ ਕੋਈ ਕੰਮ ਹੋਵੇ ਹਮੇਸ਼ਾ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਲੋਕ ਸੁਵਿਧਾ ਕੈਂਪਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਰਕਾਰੀ ਸਕੀਮਾਂ ਅਤੇ ਦਫ਼ਤਰੀ ਕਾਰਜ਼ਾਂ ਦਾ ਭਰਪੂਰ ਲਾਹਾ ਲੈ ਰਹੇ ਹਨ। ਉਨ੍ਹਾਂ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੇ ਕੰਮਾਂ ਨੂੰ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਦੀ ਹਾਜ਼ਰੀ ਵਿੱਚ ਮੌਕੇ ਤੇ ਹਲ ਕਰਵਾਇਆ ਅਤੇ ਪੜ੍ਹਤਾਲੀ ਕਾਰਵਾਈ ਲਈ ਰਹਿੰਦੇ ਕੰਮਾਂ ਨੂੰ ਸਮੇਂ ਨਾਲ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆ। ਸ.ਇਕਬਾਲ ਸਿੰਘ ਝੂੰਦਾ ਨੇ ਡਿਪਟੀ ਕਮਿਸ਼ਨਰ ਸ. ਥਿੰਦ ਦੇ ਨਾਲ ਵੱਖ ਵੱਖ ਵਿਭਾਗਾਂ ਵੱਲੋਂ ਲੋਕ ਸੁਵਿਧਾਵਾਂ ਲਈ ਲਗਾਈਆਂ ਸਟਾਲਾਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਲੋਕ ਸੁਵਿਧਾ ਕੈਂਪ ਦੇ ਨਿਰੀਖਣ ਦੌਰਾਨ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸੰਤੁੁੁੁੁੁੁੁਸ਼ਟੀ ਪ੍ਰਗਟਾਈ। ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਦੱਸਿਆ ਕਿ ਕੈਂਪ ਦੌਰਾਨ ਡਰਾਈਵਿੰਗ ਲਰਨਿੰਗ ਲਈ 570 ਅਰਜ਼ੀਆਂ ਪ੍ਰਾਪਤ ਹੋਈਆ ਅਤੇ ਬੁਢਾਪਾ ਅਤੇ ਵਿਧਵਾ ਪੈਨਸ਼ਨ ਕੇਸਾਂ ਦੀਆਂ 90, ਡਰਾਇੰਵਿੰਗ ਲਾਇਸੈਂਸ ਸਬੰਧੀ ਮੈਡੀਕਲ 400, ਬੈਂਕ ਖਾਤੇ 12, ਅਧਾਰ ਕਾਰਡ 200, ਇੰਤਕਾਲ 63, ਪਟਵਾਰੀ ਵੱਲੋਂ ਪੈਨਸ਼ਨਾਂਦੀ ਵੈਰੀਫਿਕੇਸ਼ਨ 630, ਜ਼ਿਲ੍ਹਾ ਭਲਾਈ ਦਫ਼ਤਰ ਵੱਲੋ ਸ਼ਗਨ ਸਕੀਮ ਸਕੀਮਾਂ ਸਬੰਧੀ ਜਾਣਕਾਰੀ 9 ਵਿਅਕਤੀਆਂ ਨੂੰ, ਪੁਲਿਸ ਸੇਵਾਵਾ ਸਬੰਧੀ 52, ਡੇਅਰੀ ਵਿਭਾਗ ਦੀਆਂ ਸੇਵਾਵਾਂ ਸਬੰਧੀ 92, ਖੇਤੀਬਾੜੀ ਵਿਭਾਗ ਦੀਆਂ ਸੇਵਾਵਾਂ ਸਬੰਧੀ 30, ਜਨ ਮੌਤ ਸਰਟੀਫਿਕੇਟ 650 ਅਤੇ ਹੋਰਨਾਂ ਸੇਵਾਵਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ। ਕੈਂਪ ਦੌਰਾਨ ਭਰੂਣ ਹੱਤਿਆ ਪਾਪ ਅਤੇ ਨਸ਼ਿਆਂ ਦੇ ਅਧਾਰਤ ਭਵਿੱਖ ਨਾਟਕਾਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਅਮਿਤ ਬੈਂਬੀ ਐਸ.ਡੀ.ਐਮ ਮਾਲੇਰਕੋਟਲਾ, ਸ.ਸਤਵਿੰਦਰ ਸਿੰਘ ਇੰਚਾਰਜ਼ ਸੁਵਿਧਾ ਸੈਂਟਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media