Sunday, June 14, 2026

ਅਬੋਹਰ ਘਟਨਾ ਦੇ ਪੀੜਤ ਗੁਰਜੰਟ ਸਿੰਘ ਨੂੰ ਮਿੱਲਣ ਆਏ ਚੰਨੀ

PPN1912201510

ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ)- ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਅਬੋਹਰ ਹਾਦਸੇ ਦੇ ਇਕੋਮਾਤਰ ਜਿਉਂਦੇ ਪੀੜਤ ਗੁਰਜੰਟ ਸਿੰਘ ਨੂੰ ਮਿੱਲਣ ਗਏ। ਚੰਨੀ ਨੇ ਗੁਰਜੰਟ ਨੂੰ ਕਾਂਗਰਸ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਮੁਮਕਿਨ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਗੰਭੀਰ ਅਪਰਾਧ ਲਈ ਜ਼ਿੰਮੇਵਾਰ ਫਾਰਮ ਹਾਊਸ ਮਾਲਿਕਾਂ ਖਿਲਾਫ ਮਾਮਲਾ ਦਰਜ਼ ਹੋਣ ਤੱਕ ਚੁੱਪ ਕਰਕੇ ਨਹੀਂ ਬੈਠੇਗੀ, ਜਿਥੇ ਇਕ ਨੌਜ਼ਵਾਨ ਲੜਕੇ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਦਕਿ ਦੂਜਾ ਹਾਲੇ ਤੱਕ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ।ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਸਰਕਾਰ ਸੋਮਵਾਰ ਤੱਕ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੀ, ਤਾਂ ਸੂਬੇ ਭਰ ਦੇ ਸਫਾਈ ਕਰਮਚਾਰੀ ਰੋਸ ਵਜੋਂ ਹੜ੍ਹਤਾਲ ‘ਤੇ ਚਲੇ ਜਾਣਗੇ।ਗੁਰਜੰਟ ਨੇ ਚੰਨੀ ਨੂੰ ਪੂਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਹਾਲੇ ਤੱਕ ਡਰ ਤੇ ਦਰਦ ਵਿੱਚ ਜੀਅ ਰਹੇ ਹਨ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਫਾਰਮ ਹਾਊਸ ਦੇ ਮਾਲਿਕਾਂ, ਜਿਥੇ ਇਹ ਘਟਨਾ ਵਾਪਰੀ ਸੀ, ਨੂੰ ਮਾਮਲੇ ਵਿੱਚ ਸਿੱਧੀ ਸ਼ਮੂਲਿਅਤ ਦੇ ਮੱਦੇਨਜ਼ਰ ਤੁਰੰਤ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply