ਬਠਿੰਡਾ, 21 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਸਮਾਜ ਸੇਵੀ ਸੰਸਥਾ ਵਲੋਂ ਵਸਾਏ ਰੈਣਬਸੇਰਾ ਵਿਚ ਰਹਿ ਰਹੇ ਬੇਸਹਾਰਾ ਲੋਕਾਂ ਵਿਚੋਂ ਬੀਤੀ ਰਾਤ ਇਕ ਬੇਸਹਾਰਾ ਵਿਅਕਤੀ ਠੰਡ ਨਾਲ ਗੰਭੀਰ ਬੀਮਾਰ ਹੋ ਗਿਆ ਜਿਸ ਨੂੰ ਸਹਾਰਾ ਜਨ ਸੇਵਾ ਦੇ ਵਰਕਰ ਰਾਜਿੰਦਰ ਕੁਮਾਰ ਅਤੇ ਗੋਤਮ ਗੋਇਲ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਿਊਟੀ ਡਾਕਟਰ ਨੇ ਬੀਮਾਰ ਵਿਅਕਤੀ ਨੂੰ ਮ੍ਰਿਤਕ ਘੌਸ਼ਿਤ ਕਰ ਦਿੱਤਾ। ਸਿਵਲ ਹਸਪਤਾਲ ਦੇ ਸਾਹਮਣੇ ਕਾਰ ਤੇ ਸਕੂਟਰ ਦੀ ਟੱਕਰ ਵਿਚ ਸਕੂਟਰ ਸਵਾਰ ਗੁਰਲਾਲ ਸਿੰਘ ਪੁੱਤਰ ਮੇਘ ਸਿੰਘ 30 ਮਾਡਲ ਟਾਊੁਨ ਜ਼ਖ਼ਮੀ ਹੋ ਗਿਆ। ਸਥਾਨਕ ਭਾਗੂ ਰੋਡ ‘ਤੇ ਸਕੂਟਰ ਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਸਵਾਰ ਜਸਪਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਕ ਹੋਰ ਘਟਨਾ ਵਿੱਚ ਰੋਜ਼ਗਾਰਡਨ ਦੇ ਨਜਦੀਕ ਕਾਰ ਦੀ ਟੱਕਰ ਨਾਲ ਅਮਰਜੀਤ ਸਿੰਘ ਪੁੱਤਰ ਅਮਰਚੰਦ ਸਿੰਘ 28 ਗੰਭੀਰ ਜ਼ਖ਼ਮੀ ਹੋ ਗਿਆ। ਇਸ ਮੌਕੇ ਸਹਾਰਾ ਵਰਕਰ ਰਾਜਿੰਦਰ ਅਤੇ ਇੰਦਰਜੀਤ ਸਿੰਘ ਗੋਪੀ ਆਦਿ ਨੇ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ।ਸਹਾਰਾ ਸੰਸਥਾ ਵਲੋਂ ਸਮਾਜ ਸੇਵੀ ਦਾਨੀ ਸੱਜਣਾਂ ਵਲੋਂ ਦਾਨ ਕੀਤੇ ਗਰਮ ਕੰਬਲ ਠੰਡ ਦੇ ਮੌਕੇ ਸਥਾਨਕ ਮਾਲ ਗੋਦਾਮ ਵਿਚ ਰਹਿ ਰਹੇ 40 ਬੇਸਹਾਰਾ ਨੂੰ ਗਰਮ ਕੰਬਲ ਵੰਡੇ। ਇਸ ਮੌਕੇ ਟੇਕ ਚੰਦ, ਵਿੱਕੀ ਚੋਹਾਨ, ਅਰਜਨ, ਜੱਗਾ ਆਦਿ ਵਰਕਰ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media