Monday, July 8, 2024

ਸੁਸਾਇਟੀ ਵੱਲੋਂ ਰਿਫਲੈਕਟਰ ਲਾਉਣ ਮੁਹਿੰਮ ਵਿੱਚ 400 ਸਟਿਕਰ ਲਾਏ

PPN2112201501

ਬਠਿੰਡਾ, 21 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ 400 ਦੇ ਕਰੀਬ ਗੱਡੀਆਂ ਉੱਪਰ ਰਿਫਲੈਕਟਰ ਲਗਾਏ ਗਏ। ਇਸ ਰਿਫਲੈਕਟਰ ਮੁਹਿੰਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਵਲਦਾਰ ਬਿਕੱਰ ਸਿੰਘ ਬੱਸ ਸਟੈਂਡ ਚੌਕੀਂ ਦੇ ਇੰਚਾਰਜ ਮੇਜਰ ਸਿੰਘ ਅਤੇ ਉਨ੍ਹਾਂ ਦੇ ਨਾਲ ਸੰਦੀਪ ਸਿੰਘ ਨੇ ਆਪਣੇ ਹੱਥਾਂ ਨਾਲ ਗੱਡਿਆ ਉੱਪਰ ਰਿਫਲੈਕਟਰ ਲਗਾ ਕੇ ਮੁਹਿੰਮ ਸ਼ੁਰੂ ਕੀਤੀ, ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੁਸਾਇਟੀ ਨੇ ਧੰਦ ਤੋਂ ਹੋਣ ਵਾਲੇ ਐਕਸੀਡੈਂਟਾਂ ਨੂੰ ਦੇਖਦੇ ਹੋਏ ਗੱਡਿਆਂ ਉੱਪਰ ਰਿਫਲੈਕਟਰ ਲਗਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਗੱਡਿਆਂ ਉੱਪਰ ਰਿਫਲੈਕਟਰ ਲਗਾਉਣ ਨਾਲ ਕਈ ਕੀਮਤੀ ਜਾਨਾਂ ਬੱਚ ਸਕਦੀਆਂ ਹਨ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਮੁਹਿੰਮ ਵਿੱਚ ਪਹੁੰਚੇ ਹੋਵਲਦਾਰ ਬਿੱਕਰ ਸਿੰਘ, ਬੱਸ ਸਟੈਂਡ ਚੌਕੀਂ ਇੰਚਾਰਜ ਮੇਜਰ ਸਿੰਘ ਦਾ ਸੁਸਾਇਟੀ ਵੱਲੋਂ ਤਹਿ-ਦਿਲੋਂ ਧੰਨਵਾਦ ਕੀਤਾ ਗਿਆ। ਇਹ ਰਿਫਲੈਕਟਰ ਸ਼ਹੀਦ ਜਰਨੈਲ ਸਿੰਘ ਚੌਂਕ ਵਿੱਚ ਟਰੈਕਟਰ-ਟਰਾਲੀ, ਟੈਂਪੂ, ਛੋਟਾ ਹਾਥੀ ਕੈਂਟਰ ਆਦਿ ਉੱਪਰ ਲਗਾਏ ਗਏ। ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰ ਗੁਰਚਰਨ ਸਿੰਘ ਐਸ.ਡੀ.ਓ ਬੀਐਸਐਨ ਐਲ, ਮਹਿੰਦਰ ਸਿੰਘ, ਗੁਰਮੀਤ ਸਿੰਘ ਗਾਲਾ, ਸੂਰਜ ਕੁਮਾਰ, ਬੁੱਧ ਰਾਮ, ਪ੍ਰੀਤਪਾਲ ਸਿੰਘ ਰਾਮ ਜੀ ਲਾਲ, ਗੁਰਚਰਨ ਸਿੰਘ ਗੋਬਿੰਦਪੁਰਾ, ਜਸਵਿੰਦਰ ਸਿੰਘ ਲਾਡੀ, ਜਰਨੈਲ ਸਿੰਘ ਰੇਲਵੇ, ਤਜਿੰਦਰ ਸਿੰਘ, ਜਸਵੀਰ ਸਿੰਘ, ਵਕੀਲ ਸਿੰਘ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply