
ਮਲੋਟ, 21 ਦਸੰਬਰ (ਪ.ਪ)- ਸਰਕਾਰੀ ਸੀਨੀਅਰ ਸੈਕੰਡਰੀ. ਸਕੂਲ (ਲੜਕੇ) ਮਲੋਟ ਵਿਖੇ ਸ੍ਰੀ ਨਿਵਾਸ ਰਾਮਾਨੁਜਨ ਦਿਵਸ ਦੇ ਮੱਦੇਨਜ਼ਰ ਅੱਜ ਸਕੂਲ ਪੱਧਰੀ ਗਣਿਤ ੳਲੰਪਿਅਡ ਦੀ ਪ੍ਰੀਖਿਆ ਕਰਵਾਈ ਗਈ। ਇਸ ਬਾਬਤ ਸ੍ਰੀ ਵਿਜੇ ਗਰਗ ਗਣਿਤ ਲੈਕਚਰਾਰ ਨੇ ਦੱਸਿਆ ਕਿ ਇਸ ਗਣਿਤ ੳਲੰਪਿਅਡ ਵਿਚ ਬਾਰਵ੍ਹੀਂ ਕਲਾਸ ਦੇ ਵਿਦਿਆਰਥੀਆ ਨੇ ਭਾਗ ਲਿਆ।ਇਸ ਪ੍ਰੀਖਿਆ ਵਿਚ ਗਣਿਤ ਵਿਸ਼ੇ ਦੇ ੳਬਜੈਕਟਿਵ ਟਾਇਪ ਪ੍ਰਸ਼ਨ ਪੁੱਛੇ ਗਏ।ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠੇ ਉਨ੍ਹਾਂ ਨੂੰ ਆਉਣ ਵਾਲੀ ਇੰਜਿਨਅਰਿੰਗ ਟੈਸਟ ਜੇ.ਈ.ਈ./ਆਈ.ਟੀ.ਟੀ.(ਮੇਨ) ਵਿਚ ਫਾਇਦਾ ਹੋਵੇਗਾ।ਇਸ ਗਣਿਤ ੳਲੰਪਿਅਡ ਵਿੱਚੋਂ ਪਹਿਲੇ ਸਥਾਨ ਤੇ ਸ਼ਿਵਮ ਕੁਮਾਰ, ਦੂਸਰੇ ਸਥਾਨ ਤੇ ਵਿਕਾਸ ਕੁਮਾਰ ਅਤੇ ਤੀਸਰੇ ਸਥਾਨ ਤੇ ਕੁਵਰਜੀਤ ਸਿੰਘ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਨਾਇਬ ਸਿੰਘ ਅਤੇ ਵਾਇਸ ਪ੍ਰਿੰਸੀਪਲ ਵਿਜ਼ੇ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਅਤੇ ਹੌਸਲਾ ਅਫ਼ਜਾਈ ਕੀਤਾ ਅਤੇ ਉਨ੍ਹਾਂ ਨੇ ਕਿਹਾ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ੳਲੰਪਿਅਡ ਕਰਵਾਏ ਜਾਣਗੇ।
Punjab Post Daily Online Newspaper & Print Media