Saturday, April 11, 2026

ਕਲੀਨਿਕਲ ਲੈਬੋਰਟਰੀ ਐਸੋਸੀਏਸ਼ਨ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਸੈਮੀਨਾਰ

ਅੰਮ੍ਰਿਤਸਰ, 21 ਦਿਸੰਬਰ (ਜਗਦੀਪ ਸਿੰਘ ਸੱਗੂ)- ਕਲੀਨਿਕਲ ਲੈਬੋਰਟਰੀ ਐਸੋਸੀਏਸ਼ਨ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਸੰਬੰਧੀ ਇਕ ਸੈਮੀਨਾਰ ਚੇਅਰਮੈਨ ਸੁਮੇਸ਼ ਗੁਪਤਾ, ਪ੍ਰਧਾਨ ਗੁਰਮੁਖ ਸਿੰਘ, ਪਵਨ ਸ਼ਰਮਾ, ਰਮੇਸ਼ ਸ਼ਰਮਾ ਅਤੇ ਡਾ. ਸੁਭਾਸ਼ ਥੋਬਾ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰੇ ਮਨੋਰੋਗ ਦੇ ਮਾਹਿਰ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਹਰਜੋਤ ਸਿੰਘ ਮੱਕੜ ਸਨ ਜਦਕਿ ਮੁੱਖ ਮੇਹਮਾਨ ਦੇ ਤੌਰ ਤੇ ਡੀ. ਆਈ. ਜੀ. ਬਾਰਡਰ ਰੇਂਜ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਿਲ ਹੋਏ । ਇਸ ਮੌਕੇ ਡਾ. ਮੱਕੜ ਨੇ ਕਿਹਾ ਕਿ ਨਸ਼ੇ ਘਰਾਂ ਦੇ ਘਰ ਤਬਾਹ ਕਰ ਰਹੇ ਹਨ। ਅੱਜ ਸਭ ਤੋਂ ਜ਼ਿਆਦਾ ਲੋੜ ਸਾਨੂੰ ਆਪਣੀ ਨੌਜਵਾਨ ਪੀੜੀ ਬਚਾਉਣ ਦੀ ਹੈ। ਇਸ ਲਈ ਨਸ਼ਿਆਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨੂੰ ਬੇਖੋਫ ਹੋ ਕੇ ਨਸ਼ਿਆਂ ਦੇ ਵਪਾਰੀਆਂ, ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣੀ ਚਾਹੀਦੀ ਹੈ, ਉਨਾਂ ਦਾ ਨਾਮ ਪੁਲਿਸ ਵਲੋਂ ਗੁਪਤ ਰੱਖਿਆ ਜਾਂਦਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਸ਼੍ਰੀ ਕੁੰਵਰ, ਡਾ. ਮੱਕੜ ਅਤੇ ਡਾ. ਹਰਲੀਨ ਕੌਰ ਨੂੰ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਹਰਲੀਨ ਕੌਰ, ਡਾ. ਪ੍ਰਭਜੀਤ ਸਿੰਘ, ਗੁਲਸ਼ਨ ਸੋਢੀ, ਰਿਸ਼ੀ ਕੁੰਦਰਾ ਡਾ. ਕੰਵਲਜੀਤ ਕੌਰ, ਸੰਦੀਪ ਸਿੰਘ, ਅਨੁਰਾਗ ਮੋਹਨ, ਅਮਨਦੀਪ ਕੌਰ, ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply