
ਪਠਾਨਕੋਟ, 21 ਦਸੰਬਰ (ਪ.ਪ) – ਡਾ. ਦਰਸ਼ਨ ਪਾਲ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਜਿੰਨ੍ਹਾਂ ਬਾਗਬਾਨਾਂ ਨੇ ਨਵੇਂ ਬਾਗ ਲਗਾਏ ਹਨ, ਉਹ ਆਪਣੇ ਫਲਦਾਰ ਬੂਟਿਆਂ ਨੂੰ ਪਰਾਲੀ ਜਾਂ ਸਰਕੰਢੇ ਨਾਲ ਢੱਕਣ ਤਾਂ ਜੋ ਵੱਧ ਰਹੀ ਠੰਡ ਅਤੇ ਕੋਰੇ ਤੋਂ ਬੂਟਿਆਂ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਜਿਹੜੇ ਬਾਗਾਂ ਦੀ ਉਮਰ 10 ਸਾਲ ਜਾਂ ਇਸ ਤੋਂ ਵੱਧ ਹੈ (ਖਾਸ ਕਰਕੇ ਲੀਚੀ ਅਤੇ ਅੰਬ ਦੇ ਬੂਟਿਆਂ) ਨੂੰ ਜਿਹੜੇ ਕਿ ਫਲ ਦੇਣ ਯੋਗ ਹਨ, ਉਨ੍ਹਾਂ ਨੂੰ 60 ਕਿਲੋ ਦੇਸੀ ਰੂੜੀ, 2.25 ਕਿਲੋ ਸੁਪਰਫਾਸਫੇਟ ਅਤੇ 600 ਗ੍ਰਾਮ ਪੋਟਾਸ਼ ਪ੍ਰਤੀ ਬੂਟੇ ਹਿਸਾਬ ਨਾਲ ਦਸੰਬਰ ਅਖੀਰ ਵਿੱਚ ਪਾ ਦਿੱਤੀ ਜਾਵੇ ਤਾਂ ਜੋ ਇੰਨ੍ਹਾਂ ਬੂਟਿਆਂ ਉੱਪਰ ਠੰਡ ਅਤੇ ਕੋਰੇ ਦਾ ਕੋਈ ਅਸਰ ਨਾ ਹੋ ਸਕੇ।
Punjab Post Daily Online Newspaper & Print Media