ਸੰਦੌੜ, 22 ਦਸੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਬਿਸਨਗੜ੍ਹ ਵਿਖੇ ਕਰੀਬ 100 ਬੱਚਿਆਂ ਨੂੰ ਪਿੰਡ ਦੇ ਸਮਾਜ ਸੇਵੀ ਐਂਨ. ਆਰ. ਆਈ. ਸਵ. ਸਰਦਾਰ ਗੁਰਮੀਤ ਸਿੰਘ ਦੀ ਯਾਦ ਵਿਚ ਪਰਵਾਰ ਵਲੋਂ ਹਰੇਕ ਸਾਲ ਦੀ ਤਰਾਂ ਬੂਟ ਜੁਰਾਬਾਂ ਅਤੇ ਜਰਸੀਆਂ ਉਨਾਂ ਦੇ ਭਰਾ ਸਮਾਜਸੇਵੀ ਪਰਮਜੀਤ ਸਿੰਘ ਦੀ ਅਗਵਾਈ ਹੇਠ ਵੰਡੀਆਂ ਗਈਆਂ।ਇਸ ਮੌਕੇ ਸਕੂਲ ਮਨੇਜਮੈਂਟ ਕਮੇਟੀ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।ਇਸ ਦੌਰਾਨ ਕਮੇਟੀ ਦੇ ਚੇਅਰਮੈਨ ਅਜਮੇਰ ਸਿੰਘ ਰਾਜੂ ਨੇ ਕਿਹਾ ਕਿ ਅਜਿਹੇ ਸਮਾਜ ਸੇਵੀ ਹੋਰ ਵਿਅਕਤੀਆਂ ਲਈ ਪ੍ਰੇਰਨਾ ਸਰੋਤ ਹਨ।ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਗਰੀਬ ਪਰਿਵਾਰ ਨਾਲ ਬੱਚੇ ਪੜਦੇ ਹਨ ਜੋ ਕਿ ਇਹਨਾਂ ਜਰੂੂਰੀ ਵਸਤੂਆਂ ਤੋ ਮੁਹਤਾਜ ਹੁੰਂਦੇ ਹਨ ਅਤੇ ਮੌਸਮ ਦੇ ਬਦਲਾਅ ਕਾਰਨ ਬੱਚਿਆਂ ਨੂੰ ਬੂਟ ਅਤੇ ਜਰਸੀਆ ਮਿਲ ਜਾਣ ਨਾਲ ਚਿਹਰੇ ਤੇ ਰੌਣਕ ਆ ਗਈ ਹੈ।ਕਮੇਟੀ ਮੈਂਬਰਾਂ ਤੇ ਸਕੂਲ ਅਧਿਆਪਕਾਂ ਨੇ ਦਾਨੀ ਸਜੱਣ ਦਾ ਧੰਨਵਾਦ ਕੀਤਾ।ਇਸ ਮੌਕੇ ਅਧਿਆਪਕ ਸਰਬਜੀਤ ਕੌਰ, ਮਾਸਟਰ ਜਗਰਾਜ ਸਿੰਘ, ਸਾਬਕਾ ਸਰਪੰਚ ਮੋਹਣ ਸਿੰਘ, ਪੰਚ ਹਰਬੰਸ ਸਿੰਘ, ਜਗਤਾਰ ਸਿੰਘ ਮੌਰ, ਕੁਲਵੰਤ ਸਿੰਘ, ਦਰਸਨ ਸਿੰਘ, ਨਿਰਮਲ ਸਿੰਘ, ਫੌਜੀ ਸਵਰਨ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ ਮੁੰਜੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media